ਕੁੜੀ ਦੇ ਮਾਮਲੇ ‘ਚ ਨੌਜਵਾਨ ਨੂੰ ਗੰਜਾ ਕਰਕੇ ਕੁੱਟਿਆ, ਵੀਡੀਓ ਵਾਇਰਲ

0
2833

ਸ੍ਰੀ ਮੁਕਤਸਰ ਸਾਹਿਬ | ਮਲੋਟ ਇਲਾਕੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁੱਝ ਲੋਕ ਇੱਕ ਮੁੰਡੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਨੂੰ ਗੰਜਾ ਕੀਤਾ ਜਾ ਰਿਹਾ ਹੈ। ਉਸ ਦੀ ਅੱਧੀ ਮੁੱਛ ਵੀ ਕੱਟ ਦਿੱਤੀ ਜਾਂਦੀ ਹੈ।

ਪੀੜਤ ਦੇ ਚਾਚੇ ਦੇ ਮੁੰਡੇ ਲਖਣ ਨੇ ਦੱਸਿਆ ਕਿ ਲੜਕੀ ਉਸ ਦੇ ਭਰਾ ਦੇ ਘਰ ਮੋਬਾਇਲ ਦੇਣ ਆਈ ਸੀ। ਇਸ ਪਿੱਛੋਂ ਕੁੜੀ ਦਾ ਪਰਿਵਾਰ ਕਈ ਮੁੰਡਿਆਂ ਨੂੰ ਲੈ ਕੇ ਆ ਗਿਆ। ਉਸ ਵਕਤ ਘਰ ਵਿੱਚ ਭਰਾ ਇਕੱਲਾ ਸੀ। ਉਸ ਨੂੰ ਘਰੋਂ ਲੈ ਗਏ ਅਤੇ ਬੁਰੀ ਤਰ੍ਹਾਂ ਕੁੱਟਿਆ।

ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਮੁੰਡੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਹਸਪਤਾਲ ਤੋਂ ਕੁਝ ਪਤਾ ਨਹੀਂ ਲੱਗਿਆ ਹੈ ਜਿਵੇਂ ਹੀ ਰਿਪੋਰਟ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)