ਚੰਡੀਗੜ੍ਹ | ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਮਈ ਦੇ ਦੂਜੇ ਹਫਤੇ ‘ਚ ਗਰਮੀ ਜ਼ੋਰਾਂ ਨਾਲ ਪੈ ਰਹੀ ਹੈ। ਹਰਿਆਣਾ ਵਿਚ ਬੱਦਲਵਾਈ ਦੇ ਬਾਵਜੂਦ ਸ਼ਨੀਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਮਈ ਵਿਚ, ਇਸ ਸੀਜ਼ਨ ਵਿਚ ਪਹਿਲੀ ਵਾਰ, ਗਰਮੀ ਦੀ ਲਹਿਰ ਆਈ ਸੀ। 24 ਘੰਟਿਆਂ ਵਿਚ ਦਿਨ ਦਾ ਔਸਤ ਤਾਪਮਾਨ 0.1 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਵਧ ਕੇ ਆਮ ਸ਼੍ਰੇਣੀ ਵਿਚ ਆ ਗਿਆ। ਪੰਜਾਬ ‘ਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਤਕਰੀਬਨ ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ 40 ਜਾਂ 40 ਡਿਗਰੀ ਤੋਂ ਵੱਧ ਰਿਹਾ।

ਮੌਸਮ ਵਿਭਾਗ ਮੁਤਾਬਕ 14 ਮਈ ਨੂੰ ਹਰਿਆਣਾ ਦੇ ਕੁਝ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ। 48 ਘੰਟਿਆਂ ਵਿਚ ਪਾਰਾ 2 ਡਿਗਰੀ ਤੱਕ ਵੱਧ ਸਕਦਾ ਹੈ। 15 ਮਈ ਨੂੰ ਜ਼ਿਆਦਾ ਗਰਮੀ ਪੈਣ ਦੇ ਆਸਾਰ ਹਨ। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 16 ਅਤੇ 17 ਮਈ ਨੂੰ ਕੁਝ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਖੁਸ਼ਕ ਪੱਛਮੀ ਹਵਾਵਾਂ ਉੱਤਰ ਪੱਛਮੀ ਭਾਰਤ ਤੋਂ ਮੱਧ ਭਾਰਤ ਵੱਲ ਵਗ ਰਹੀਆਂ ਹਨ। ਇਸ ਕਾਰਨ ਕਈ ਹਿੱਸਿਆਂ ਵਿਚ ਹੀਟਵੇਵ ਮਹਿਸੂਸ ਕੀਤੀ ਗਈ ਹੈ।