ਪਟਿਆਲਾ ‘ਚ ETO ਨੇ ਦੋ ਕਾਰਾਂ, ਮੋਟਰਸਾਇਕਲ ਨੂੰ ਮਾਰੀ ਟੱਕਰ, ਬੱਚੀ ਸਣੇ 2 ਦੀ ਮੌਤ

0
4011

ਪਟਿਆਲਾ | ਥਾਪਰ ਯੂਨੀਵਰਸਿਟੀ ਚੌਂਕ ਵਿੱਚ ਇੱਕ ਐਸਯੂਵੀ ਸਵਾਰ ਨੇ ਦੋ ਕਾਰਾਂ ਅਤੇ ਇੱਕ ਮੋਟਰਸਾਇਕਲ ਨੂੰ ਟੱਕਰ ਮਾਰਦੇ ਹੋਇਆ ਗੱਡੀ ਧਰਨਾ ਦੇ ਰਹੇ ਕਿਸਾਨਾਂ ਉੱਤੇ ਚੜ੍ਹਾ ਦਿੱਤੀ। ਧਰਨਾ ਦੇ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਹਚਾਣ ਪੂਰਵ ਫੌਜੀ ਇੰਦਰਜੀਤ ਸਿੰਘ ਨਿਵਾਸੀ ਰਣਜੀਤ ਨਗਰ ਦੇ ਰੂਪ ਵਿੱਚ ਹੋਈ। ਦੂਸਰੀ ਕਾਰ ਵਿੱਚ ਸਵਾਰ ਦੋ ਸਾਲ ਦੀ ਬੱਚੀ ਅਤੇ ਮਾਤਾ-ਪਿਤਾ ਸਹਿਤ 5 ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਬੱਚੀ ਦੀ ਮੌਤ ਹੋ ਗਈ।

ਆਰੋਪੀ ਪ੍ਰੀਤਪਾਲ ਸਿੰਘ ਪਾਤੜਾ ਵਿੱਚ ਈਟੀਓ ਹੈ। ਉਸ ਦੇ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਹਾਦਸੇ ਵਿੱਚ ਜ਼ਖਮੀ ਦੇ ਪਰਿਵਾਰ ਵਾਲਿਆਂ ਨੇ ਚੌਂਕ ਵਿੱਚ ਢਾਈ ਘੰਟੇ ਤੱਕ ਜਾਮ ਲਗਾਇਆ। ਲੋਕਾਂ ਨੇ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੂੰ ਮੁਆਵਜਾ ਦਿੱਤਾ ਜਾਏ ਅਤੇ ਜਖਮੀਆਂ ਦਾ ਇਲਾਜ ਮੁਫਤ ਕਰਾਇਆ ਜਾਵੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)