ਮੁਕਤਸਰ ‘ਚ ਦੁਕਾਨਦਾਰ ਦੀ ਪਿੱਠ ‘ਤੇ ਰਾਡਾਂ ਮਾਰ ਕੇ 3 ਲੁਟੇਰਿਆਂ ਨੇ ਖੋਹੇ 72 ਹਜ਼ਾਰ ਰੁਪਏ

0
1711

ਮੁਕਤਸਰ | ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਰੋਡ ਨੇੜੇ ਸ਼ਿਵਚੰਦ ਪੈਟਰੋਲ ਪੰਪ ਦੀ ਬੈਕਸਾਈਡ ਇਕ ਨੌਜਵਾਨ ਤੋਂ 3 ਅਣਪਛਾਤੇ ਵਿਅਕਤੀਆਂ ਨੇ 72 ਹਜ਼ਾਰ ਦੀ ਨਕਦੀ ਲੁੱਟ ਲਈ। ਤੇਲ ਵੇਚਣ ਵਾਲੇ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਸੀ ਤਾਂ ਉਸ ਸਮੇਂ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਇਕ ਵਿਅਕਤੀ ਉਸ ਕੋਲੋ ਬੈੱਗ ਖੋਹਣ ਲੱਗ ਪਿਆ ਜਦੋਂ ਉਸਨੇ ਬੈੱਗ ਨਾ ਛੱਡਿਆ ਤਾਂ ਦੂਸਰੇ ਵਿਅਕਤੀ ਨੇ ਉਸਦੀ ਪਿੱਠ ‘ਤੇ ਰਾਡ ਮਾਰੀ। ਕਾਫੀ ਖਿੱਚਾਧੂਹੀ ਮਗਰੋਂ ਉਹ ਬੈੱਗ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਲਾਲ ਜੀਤ ਸਿੰਘ, ਏਐਸਆਈ ਜਗਤਾਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।