ਮੱਧਪ੍ਰਦੇਸ਼ ‘ਚ 40 ਬੱਚਿਆਂ ਨੂੰ ਇਕੋ ਸਰਿੰਜ ਨਾਲ ਲਾਇਆ ਕੋਰੋਨਾ ਦਾ ਟੀਕਾ

0
603

ਮੱਧਪ੍ਰਦੇਸ਼ | ਸਾਗਰ ਸ਼ਹਿਰ ਵਿਚ 41 ਸਕੂਲੀ ਬੱਚਿਆਂ ਨੂੰ ਇਕ ਹੀ ਸਰਿੰਜ ਨਾਲ ਕੋਵਿਡ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵੱਡੀ ਲਾਪ੍ਰਵਾਹੀ ਕਰਨ ਲਈ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ। ਉਥੇ ਵੈਕਸੀਨੇਟਰ ‘ਤੇ ਐੱਫਆਈਆਰ ਦਰਜ ਕੀਤੀ ਹੈ।

ਸਾਗਰ ਦੇ ਜੈਨ ਪਬਲਿਕ ਸਕੂਲ ਵਿਚ ਸਕੂਲੀ ਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ ਸੀ। ਇਸ ਵਿਚ ਸਿਹਤ ਵਿਭਾਗ ਨੇ ਨਿੱਜੀ ਕਾਲਜ, ਨਰਸਿੰਗ ਕਾਲਜ ਵਿਚ ਪੜ੍ਹਾਈ ਕਰ ਰਹੇ ਨਰਸਿੰਗ ਵਿਦਿਆਰਥੀਆਂ ਦੀ ਡਿਊਟੀ ਲਗਾਈ ਸੀ।

ਜੀਤੇਂਦਰ ਰਾਜ ਨਾਂ ਦੇ ਥਰਡ ਈਅਰ ਦੇ ਵਿਦਿਆਰਥੀ ਨੇ ਬੱਚਿਆਂ ਨੂੰ ਵੈਕਸੀਨ ਲਗਾਉਣਾ ਸ਼ੁਰੂ ਕਰ ਦਿੱਤਾ। ਇਕ ਦੇ ਬਾਅਦ ਉਸ ਨੇ ਲਗਭਗ 30 ਬੱਚਿਆਂ ਨੂੰ ਇਕ ਹੀ ਸਰਿੰਜ ਨਾਲ ਕੋਵਿਡ ਵੈਕਸੀਨ ਲਗਾ ਦਿੱਤੀ।

ਵੈਕਸੀਨ ਲਗਾਉਂਦੇ ਹੋਏ ਜਦੋਂ ਇਕ ਵਿਦਿਆਰਥੀ ਦੇ ਪਿਤਾ ਦੀ ਨਜ਼ਰ ਪਈ ਤਾਂ ਸਕੂਲ ਵਿਚ ਹੰਗਾਮਾ ਮਚ ਗਿਆ। ਘਟਨਾ ਦੇ ਬਾਅਦ ਇੰਜੈਕਸ਼ਨ ਲਗਾਉਣ ਵਾਲੇ ਵਿਦਿਆਰਥੀ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ ਤੇ ਜਿਹੜੇ ਬੱਚਿਆਂ ਨੂੰ ਡੋਜ਼ ਲੱਗੇ ਸਨ ਉਹ ਚਿੰਤਾ ਵਿਚ ਆ ਗਏ ਹਨ।