ਲੁਧਿਆਣਾ | ਮਾਮਲਾ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਬਾਹਰ ਦਾ ਹੈ ਜਿਥੇ ਕਿ ਬੀਤੇ ਸ਼ਨੀਵਾਰ ਇਕ ਨੌਜਵਾਨ ਜੋ ਕਿ ਕਿਸੇ ਕੰਮ ਦੇ ਲਈ ਇਸ ਥਾਣੇ ਦੇ ਵਿੱਚ ਆਉਂਦਾ ਹੈ। ਇਸ ਮੌਕੇ ਉਸ ਦਾ ਮੋਟਰਸਾਈਕਲ ਬਹੁਤ ਹੁਸ਼ਿਆਰੀ ਦੇ ਨਾਲ ਮਾਸਟਰ ਕੀ ਚਾਬੀ ਲਗਾ ਕੇ ਚੋਰ ਰਫੂ-ਚੱਕਰ ਹੋ ਜਾਂਦੇ ਹਨ।
ਇਥੇ ਵੀ ਦੱਸ ਦਈਏ ਕਿ ਨੌਜਵਾਨ ਪੇਸ਼ੇ ਵਜੋਂ ਪੱਤਰਕਾਰ ਹੈ ਅਤੇ ਇਸ ਨੌਜਵਾਨ ਨੇ ਆਪਣਾ ਮੋਟਰਸਾਈਕਲ ਥਾਣੇ ਦੇ ਬਾਹਰ ਖੜ੍ਹਾ ਕੀਤਾ ਸੀ। ਜਿਵੇਂ ਹੀ ਥਾਣੇ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਮੌਕੇ ‘ਤੇ ਮੌਜੂਦ ਨਹੀਂ ਸੀ।
ਨੌਜਵਾਨ ਦੇ ਕਹਿਣ ’ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਚੱਲਿਆ ਕਿ ਦੋ ਨੌਜਵਾਨ ਇਸ ਮੋਟਰਸਾਈਕਲ ਨੂੰ ਮਾਸਟਰ ਕੀ ਚਾਬੀ ਦੇ ਨਾਲ ਚੋਰੀ ਕਰ ਕੇ ਫਰਾਰ ਹੋ ਜਾਂਦੇ ਹਨ।






































