ਲੁਧਿਆਣਾ ‘ਚ ਕਾਰ ਸਵਾਰਾਂ ਦੀ ਲਾਹਪ੍ਰਵਾਈ ਕਾਰਨ ਗਈ ਨੌਜਵਾਨ ਦੀ ਜਾਨ, ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ

0
278

ਲੁਧਿਆਣਾ, 2 ਦਸੰਬਰ | ਇੱਕ ਨੌਜਵਾਨ ਦੀ ਸਵਿਫਟ ਕਾਰ ਦੇ ਦਰਵਾਜ਼ੇ ਨਾਲ ਟਕਰਾਉਣ ਕਾਰਨ ਉਸ ਦਾ ਸਿਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਪਿਛਲੇ ਪਹੀਏ ਹੇਠ ਆ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਘਰ ਦੇ ਨੇੜੇ ਇਕ ਹਲਵਾਈ ਦੀ ਦੁਕਾਨ ਤੋਂ ਪਨੀਰ ਖਰੀਦਣ ਗਿਆ ਸੀ। ਮ੍ਰਿਤਕ ਦਾ ਨਾਂ ਨਿਖਿਲ ਗੋਇਲ ਹੈ। ਨਿਖਿਲ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੈ। ਉਸ ਦਾ ਇੱਕ ਭਰਾ ਅਤੇ ਉਸ ਤੋਂ ਛੋਟੀ ਭੈਣ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਨਿਖਿਲ ਦੇ ਚਾਚਾ ਅਮਿਤ ਗੋਇਲ ਨੇ ਦੱਸਿਆ ਕਿ ਕੱਲ ਉਸ ਦਾ ਭਤੀਜਾ ਨਿਖਿਲ ਮਠਿਆਈ ਦੀ ਦੁਕਾਨ ਤੋਂ ਪਨੀਰ ਲੈਣ ਲਈ ਸਾਈਕਲ ‘ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਮੇਨ ਚੌਕ ਸਾਹਨੇਵਾਲ ਕੋਲ ਪਹੁੰਚਿਆ ਤਾਂ ਸੜਕ ਦੇ ਵਿਚਕਾਰ ਇੱਕ ਸਵਿਫਟ ਕਾਰ ਖੜ੍ਹੀ ਸੀ। ਕਾਰ ਵਿਚ ਦੋ ਵਿਅਕਤੀ ਬੈਠੇ ਸਨ।

ਨਿਖਿਲ ਗੋਇਲ ਦੇ ਚਾਚਾ ਅਮਿਤ ਨੇ ਦੱਸਿਆ ਕਿ ਜਦੋਂ ਭਤੀਜਾ ਨਿਖਿਲ ਆਪਣੀ ਬਾਈਕ ਸਪਲੈਂਡਰ ‘ਤੇ ਕੋਹਾਡਾ ਵੱਲ ਨੂੰ ਮੁੜਨ ਲੱਗਾ ਤਾਂ ਅਚਾਨਕ ਕਾਰ ‘ਚ ਬੈਠੇ ਲੋਕਾਂ ਨੇ ਲਾਪਰਵਾਹੀ ਨਾਲ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ੇ ਨਾਲਕ ਟਕਰਾ ਕੇ ਨਿਖਿਲ ਬਾਈਕ ਸਮੇਤ ਹੇਠਾਂ ਡਿੱਗ ਗਿਆ। ਦੂਜੇ ਪਾਸੇ ਸੜਕ ‘ਤੇ ਆ ਰਹੇ ਟਰੱਕ ਦੇ ਪਹੀਆ ਹੇਠ ਆਉਣ ਨਾਲ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਕਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਮੁਲਜ਼ਮਾਂ ਕੇਸ ਦਰਜ ਕਰ ਲਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)