ਜਲੰਧਰ . ਸਬਜ਼ੀ ਮੰਡੀ ਵਿਖੇ ਸਬਜ਼ੀ ਵੇਚਣ ਵਾਲਿਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ । ਉੱਧਰ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਨੂੰ ਹੋਰ ਖੁੱਲ੍ਹੇ ਇਲਾਕੇ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ ਤਾਂ ਕਿ ਸਬਜ਼ੀ ਵਿਕਰੇਤਾਵਾਂ ਦੇ ਨਾਲ ਨਾਲ ਸਬਜ਼ੀ ਖ਼ਰੀਦਣ ਵਾਲੇ ਇੱਕ ਦੂਜੇ ਨਾਲ ਦੂਰੀ ਬਣਾ ਕੇ ਰੱਖ ਸਕਣ।
ਜਿੱਥੇ ਇੱਕ ਪਾਸੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਰਫ਼ਿਊ ਲੱਗਿਆ ਹੋਇਆ ਹੈ। ਉੱਧਰ ਦੂਸਰੇ ਪਾਸੇ ਬਹੁਤ ਸਾਰੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਚਾਹੇ ਉਹ ਛੋਟੀਆਂ ਮੋਟੀਆਂ ਦੁਕਾਨਾਂ ਵਾਲੇ ਹੋਣ ਚਾਹੇ ਸਬਜ਼ੀ ਤੋਂ ਇਲਾਵਾ ਰੇੜੀ ਅਤੇ ਹੋਰ ਕਾਰੋਬਾਰ ਕਰਨ ਵਾਲੇ ਹੋਣ ਇਹ ਸਭ ਲੋਕ ਹੁਣ ਸਬਜ਼ੀ ਵੇਚਣ ਦੇ ਵਪਾਰ ਨੂੰ ਅਪਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਵੇਲੇ ਇਨ੍ਹਾਂ ਲੋਕਾਂ ਕੋਲ ਸਿਰਫ਼ ਸਬਜ਼ੀ ਵੇਚਣ ਦੇ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ । ਜਿਸ ਕਰ ਕੇ ਇਹ ਸਭ ਲੋਕ ਸਵੇਰੇ ਸਵੇਰੇ ਹੀ ਰੇਹੜੀਆਂ ਲੈ ਕੇ ਸਬਜ਼ੀ ਮੰਡੀ ਵਿਖੇ ਪਹੁੰਚ ਜਾਂਦੇ ਨੇ । ਜਿਸ ਨਾਲ ਸਬਜ਼ੀ ਮੰਡੀ ਵਿਖੇ ਪਹਿਲੇ ਨਾਲੋਂ ਵੀ ਕਿਤੇ ਜ਼ਿਆਦਾ ਭੀੜ ਨਜ਼ਰ ਆਉਂਦੀ ਹੈ ।
ਇਸ ਮੌਕੇ ਮੰਡੀ ਸੈਕਟਰੀ ਦਵਿੰਦਰ ਸਿੰਘ ਕੈਂਥ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਅੱਜ ਕੱਲ੍ਹ ਪਹਿਲੇ ਨਾਲੋਂ ਕਿਤੇ ਜ਼ਿਆਦਾ ਲੋਕ ਆਪਣੀਆਂ ਰੇਹੜੀਆਂ ਲੈ ਕੇ ਪਹੁੰਚ ਰਹੇ ਨੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਲੌਕਡਾਊਨ ਅਤੇ ਕਰਫ਼ਿਊ ਕਰ ਕੇ ਇਸ ਵੇਲੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ । ਫ਼ਿਲਹਾਲ ਇਨ੍ਹਾਂ ਲੋਕਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਨੂੰ ਹੋਰ ਖੁੱਲ੍ਹਾ ਕੀਤਾ ਗਿਆ ਹੈ ਅਤੇ ਮੰਡੀ ਦੇ ਨਾਲ ਦਾ ਖੁੱਲ੍ਹਾ ਇਲਾਕਾ ਵੀ ਮੰਡੀ ਵਿੱਚ ਜੋੜਿਆ ਗਿਆ ਹੈ ।
ਇਸ ਤੋਂ ਇਲਾਵਾ ਹੁਣ ਮੰਡੀ ਦੇ ਗੇਟ ਉੱਪਰ ਇੱਕ ਡਾਕਟਰਾਂ ਦੀ ਟੀਮ ਪੁਲਿਸ ਦੇ ਨਾਲ ਖੜ੍ਹੀ ਰਹਿੰਦੀ ਹੈ ਤਾਂ ਕਿ ਹਰ ਆਉਣ ਜਾਣ ਵਾਲੇ ਦਾ ਬੁਖ਼ਾਰ ਅਤੇ ਹੋਰ ਟੈੱਸਟ ਮੌਕੇ ਤੇ ਕੀਤੇ ਜਾ ਸਕਣ ਤਾਂ ਕਿ ਕੋਈ ਵੀ ਸ਼ੱਕੀ ਮਰੀਜ਼ ਹੋਣ ਤੇ ਉਹ ਨੂੰ ਤੁਰੰਤ ਸਿਹਤ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।