ਜਲੰਧਰ ਦੇ ਅਰਬਨ ਅਸਟੇਟ ‘ਚ ਕਿਰਾਏਦਾਰ ਨੇ ਮਕਾਨ ਮਾਲਕ ‘ਤੇ ਚਲਾਈਆਂ ਗੋਲੀਆਂ

0
356

ਜਲੰਧਰ, 13 ਅਕਤੂਬਰ | ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਅਸਟੇਟ ‘ਚ ਗੋਲੀਬਾਰੀ ਹੋਈ ਹੈ। ਦਰਅਸਲ ਅੱਜ ਸਵੇਰੇ ਅਰਬਨ ਸਟੇਟ ਫੇਜ਼-1 ਵਿਚ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਏਸੀਪੀ ਹਰਜਿੰਦਰ ਸਿੰਘ ਦਾ ਬਿਆਨ ਵੀ ਆਇਆ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਰਬਨ ਸਟੇਟ ਫੇਜ਼-1 ਸਥਿਤ ਕੋਠੀ ਨੰਬਰ 944 ਵਿਚ ਗੋਲੀ ਚੱਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ। ਦੱਸਿਆ ਕਿ 2 ਮੰਜ਼ਿਲਾ ਮਕਾਨ ਵਿਚ ਹੇਠਾਂ ਕਿਰਾਏਦਾਰ ਰਹਿੰਦੇ ਹਨ ਅਤੇ ਉਪਰਲਾ ਹਿੱਸਾ ਮਕਾਨ ਮਾਲਕ ਕੋਲ ਹੈ। ਉਕਤ ਕਿਰਾਏਦਾਰ ਜੁਲਾਈ 2021 ਤੋਂ ਇਥੇ ਰਹਿ ਰਹੇ ਹਨ। ਅੱਜ ਸਵੇਰੇ ਮਕਾਨ ਮਾਲਕ ਆਪਣੇ ਹਿੱਸੇ ਦੀ ਸਫ਼ਾਈ ਕਰਨ ਆਇਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸ ਮਹਾਜਨ ਕੁਝ ਦਿਨਾਂ ਤੋਂ ਉਸ ਨੂੰ ਕਿਰਾਇਆ ਨਹੀਂ ਦੇ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸ ਮਹਾਜਨ ਨੇ ਗਰਾਊਂਡ ਫਲੋਰ ਕੋਰਟ ਤੋਂ ਸਟੇਅ ਲਿਆ ਸੀ। ਉਨ੍ਹਾਂ ਕਿਹਾ ਕਿ ਅੱਜ 70 ਸਾਲ ਦੇ ਰਵਿੰਦਰ ਕੁਮਾਰ ਅਤੇ ਪਤਨੀ ਉਨ੍ਹਾਂ ਦੇ ਘਰ ਆਏ ਸਨ। ਪ੍ਰਿੰਸ ਨੇ ਦੋਵਾਂ ਨੂੰ ਘਰ ‘ਚ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਘਰ ਅੰਦਰ ਵੜਿਆ ਤਾਂ ਪ੍ਰਿੰਸ ਅਤੇ ਉਸ ਦੀ ਪਤਨੀ ਨੇ ਉਸ ਦੀ ਕੁੱਟਮਾਰ ਕੀਤੀ। ਬਜ਼ੁਰਗ ‘ਤੇ ਰਾਜਕੁਮਾਰ ਮਹਾਜਨ ਅਤੇ ਗੁਆਂਢੀ ਬ੍ਰਹਮਰਾਜ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਬਜ਼ੁਰਗਾਂ ਨੇ ਬਚਾਅ ਲਈ ਰੌਲਾ ਪਾਇਆ ਅਤੇ ਇਲਾਕਾ ਵਾਸੀ ਇਕੱਠੇ ਹੋ ਗਏ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਜਦੋਂ ਇਲਾਕਾ ਵਾਸੀ ਇਕੱਠੇ ਹੋ ਗਏ ਤਾਂ ਪ੍ਰਿੰਸ ਦੇ ਦੋਸਤ ਬ੍ਰਹਮਰਾਜ ਨੇ ਲਾਇਸੈਂਸੀ 32 ਬੋਰ ਦਾ ਪਿਸਤੌਲ ਕੱਢ ਲਿਆ ਅਤੇ 2 ਗੋਲੀਆਂ ਮਾਰ ਕੇ ਜ਼ਮੀਨ ’ਤੇ ਲੇਟ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 7 ਦੇ ਐੱਸ.ਐੱਚ.ਓ. ਨੇ ਦੋਵਾਂ ਨੂੰ ਕਾਬੂ ਕਰਕੇ ਹਿਰਾਸਤ ‘ਚ ਲੈ ਲਿਆ ਹੈ ਅਤੇ ਦੋਵਾਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ।