ਜਲੰਧਰ ‘ਚ ਪਿ.ਸਤੌਲ ਦੀ ਨੋਕ ‘ਤੇ ਸਬਜ਼ੀ ਕਾਰੋਬਾਰੀ ਦਾ ਪਰਿਵਾਰ ਬਣਾਇਆ ਬੰਧਕ, 12 ਲੱਖ ਕੈਸ਼ ਤੇ 15 ਲੱਖ ਦੇ ਗਹਿਣੇ ਲੁੱਟੇ

0
403

ਜਲੰਧਰ, 5 ਫਰਵਰੀ | ਜਲੰਧਰ ਤੋਂ ਵੱਡੀ ਲੁੱਟ ਦੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਪਿਸਤੌਲ ਦੀ ਦੀ ਨੋਕ ‘ਤੇ ਸਬਜ਼ੀ ਕਾਰੋਬਾਰੀ ਨੂੰ ਲੁੱਟ ਲਿਆ ਗਿਆ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਘਰੋਂ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਨਿਊ ਰਸੀਲਾ ਨਗਰ ਦੀ ਗਲੀ ਨੰਬਰ-3 ਵਿਚ ਵਾਪਰੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਰੋਬਾਰੀ ਨੇ ਘਰ ‘ਚ ਇੰਨੇ ਪੈਸੇ ਕਿਉਂ ਰੱਖੇ ਸਨ।

ਸਬਜ਼ੀ ਕਾਰੋਬਾਰੀ ਰੰਜੀਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਸਮੇਤ ਘਰ ‘ਚ ਮੌਜੂਦ ਸੀ। ਸੋਮਵਾਰ ਸਵੇਰੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖਲ ਹੋਏ। ਮੁਲਜ਼ਮਾਂ ਨੇ ਬੰਦੂਕ ਦੀ ਨੋਕ ‘ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਅੰਦਰੋਂ ਕਰੀਬ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸ਼ੀ ਕਰੀਬ 30 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ-1 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।