ਜਲੰਧਰ ‘ਚ ‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ 52,527 ਵੋਟਾਂ ਨਾਲ ਅੱਗੇ, ਜਸ਼ਨ ‘ਚ ਡੁੱਬੇ ਵਰਕਰ

0
493

ਜਲੰਧਰ | ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਫੈਸਲਾਕੁੰਨ ਲੀਡ ਬਣਾ ਲਈ ਹੈ। ਕਾਂਗਰਸ ਦੀ ਕਰਮਜੀਤ ਕੌਰ ਦੂਜੇ ਨੰਬਰ ‘ਤੇ ਹੈ। ਤੀਜੇ ਸਥਾਨ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਹਨ। ਭਾਜਪਾ ਚੌਥੇ ਸਥਾਨ ‘ਤੇ ਹੈ।

2 ਵਜੇ ਆਪ ਉਮੀਦਵਾਰ ਰਿੰਕੂ ਪ੍ਰੈਸ ਕਾਨਫਰੰਸ ਕਰਨਗੇ। ਜਲੰਧਰ ਸੰਸਦੀ ਉਪ ਚੋਣ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਅੱਗੇ ਚੱਲ ਰਹੇ ਹਨ।

May be an image of 5 people