ਜਲੰਧਰ ‘ਚ 2 ਮੌਤਾਂ ਸਮੇਤ 84 ਨਵੇਂ ਮਾਮਲੇ ਆਏ ਸਾਹਮਣੇ

0
1309

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਕੋਰੋਨਾ ਦੇ 84 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6500 ਤੋਂ ਪਾਰ ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਮਰਨ ਵਾਲਿਆ ਦੀ ਪਹਿਚਾਣ ਜਗਤਾਰ ਸਿੰਘ (80) ਪਿੰਡ ਜਾਜਾ ਖੁਰਦ ਫਿਲੌਰ ਤੇ ਕਾਤਾ ਰਾਣੀ (76) ਪ੍ਰੀਤ ਨਗਰ ਲਾਡੋਵਾਲੀ ਰੋਡ ਦੇ ਰੂਪ ਵਿਚ ਹੋਈ ਹੈ। ਜਲੰਧਰ ਵਿਚ ਕੋਰੋਨਾ ਤੋਂ ਜੰਗ ਹਾਰਨ ਵਾਲਿਆ ਦੀ ਗਿਣਤੀ 169 ਹੋ ਗਈ ਹੈ। ਐਤਵਾਰ ਨੂੰ ਵੀ ਕੋਰੋਨਾ ਦੇ 223 ਮਾਮਲੇ ਸਾਹਮਣੇ ਆਏ ਸੀ ਤੇ 7 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।