ਜਲੰਧਰ ‘ਚ 1 ਮੌਤ ਸਮੇਤ 69 ਨਵੇਂ ਮਾਮਲੇ ਆਏ ਸਾਹਮਣੇ, ਮੌਤਾਂ ਦੀ ਗਿਣਤੀ ਹੋਈ 121

0
850

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਸ਼ੁਕਰਵਾਰ ਨੂੰ ਕੋਰੋਨਾ ਦੇ 69 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ 68 ਸਾਲ ਦੇ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਇਹ ਵਿਅਕਤੀ ਸ਼ਿਵ ਨਗਰ ਸੋਢਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅੱਜ ਆਏ ਕੇਸਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4963 ਹੋ ਗਈ ਹੈ ਤੇ ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 121 ਹੋ ਗਈ ਹੈ। ਕੱਲ੍ਹ ਵੀ 200 ਤੋਂ ਪਾਰ ਕੋਰੋਨਾ ਕੇਸ ਸਾਹਮਣੇ ਆਏ ਸਨ।