ਇਸ਼ਕ ‘ਚ ਅੰਨ੍ਹੀਆਂ ਘਰੋਂ ਭੱਜੀਆਂ, ਚੜ੍ਹੀਆਂ ਪੁਲਿਸ ਹੱਥੇ, ਬੋਲੀਆਂ; ਸਾਡਾ ਵਿਆਹ ਕਰਵਾਓ…

0
949

ਉੱਤਰ ਪ੍ਰਦੇਸ਼ | ਹਰਦੋਈ ‘ਚ ਦੋ ਭਾਈਚਾਰਿਆਂ ਦੀਆਂ ਲੜਕੀਆਂ ਦੇ ਪਿਆਰ ਦੀ ਅਦਭੁਤ ਕਹਾਣੀ ਸਾਹਮਣੇ ਆਈ ਹੈ। ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਹੋ ਕੇ ਦੋਵੇਂ ਲੜਕੀਆਂ 2 ਦਿਨ ਪਹਿਲਾਂ ਘਰੋਂ ਭੱਜ ਗਈਆਂ ਸਨ। ਸੂਚਨਾ ਮਿਲਣ ’ਤੇ ਪੁਲਿਸ ਨੇ ਦੋਵਾਂ ਨੂੰ ਬਰਾਮਦ ਕਰ ਲਿਆ। ਪੁਲਿਸ ਨੂੰ ਦੋਵਾਂ ਵੱਲੋਂ ਲਿਖੀ ਚਿੱਠੀ ਮਿਲੀ ਹੈ, ਜਿਸ ਵਿੱਚ ਦੋਵਾਂ ਦੇ ਇੱਕ ਦੂਜੇ ਨਾਲ ਰਹਿਣ ਅਤੇ ਆਪਣੇ ਪਿਆਰ ਦੀ ਪੂਰੀ ਕਹਾਣੀ ਲਿਖੀ ਹੈ। ਦੋਵੇਂ ਕੁੜੀਆਂ ਵਿਆਹ ਕਰ ਕੇ ਇਕੱਠੇ ਰਹਿਣ ‘ਤੇ ਅੜੀਆਂ ਹੋਈਆਂ ਹਨ। ਹਾਲਾਂਕਿ ਦੋਵਾਂ ਲੜਕੀਆਂ ਦੇ ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਉਨ੍ਹਾਂ ਨੂੰ ਸਮਝਾਉਂਦੇ ਰਹੇ ਅਤੇ ਫਿਰ ਕਿਸੇ ਤਰ੍ਹਾਂ ਸਮਝਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਗਏ।

ਦੋ ਭਾਈਚਾਰਿਆਂ ਦੀਆਂ ਲੜਕੀਆਂ ਵਿਚਕਾਰ ਬੇਪਨਾਹ ਪਿਆਰ ਦਾ ਇਹ ਹੈਰਾਨ ਕਰਨ ਵਾਲਾ ਮਾਮਲਾ ਜ਼ਿਲ੍ਹੇ ਦੇ ਥਾਣਾ ਬਹਿਟਾ ਗੋਕੁਲ ਇਲਾਕੇ ਦਾ ਹੈ। ਦਰਅਸਲ ਸਥਾਨਕ ਥਾਣਾ ਖੇਤਰ ਦੇ ਇਕ ਪਿੰਡ ‘ਚ ਰਹਿਣ ਵਾਲੀਆਂ ਵੱਖ-ਵੱਖ ਭਾਈਚਾਰਿਆਂ ਦੀਆਂ 20 ਸਾਲਾ ਵਿਆਹੁਤਾ ਅਤੇ ਅਣਵਿਆਹੀ ਲੜਕੀ ਸੋਮਵਾਰ ਨੂੰ ਬਿਨਾਂ ਦੱਸੇ ਘਰੋਂ ਭੱਜ ਗਈਆਂ। ਵਿਆਹੁਤਾ ਲੜਕੀ ਘਰੋਂ ਗਹਿਣੇ ਲੈ ਗਈ। ਲੜਕੀਆਂ ਦੇ ਲਾਪਤਾ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਥਾਣੇ ਪਹੁੰਚ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ।
ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਲੜਕੀਆਂ ਦੇ ਫੋਨ ਨਿਗਰਾਨੀ ‘ਤੇ ਰੱਖੇ ਤਾਂ ਲੜਕੀਆਂ ਦੀ ਲੋਕੇਸ਼ਨ ਫਰੂਖਾਬਾਦ ‘ਚ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਫਰੂਖਾਬਾਦ ਬਾਰਡਰ ਤੋਂ ਦੋਵਾਂ ਨੂੰ ਇਕ ਹੀ ਡਰੈੱਸ ‘ਚ ਬਰਾਮਦ ਕੀਤਾ। ਪੁਲਿਸ ਨੇ ਦੋਵਾਂ ਲੜਕੀਆਂ ਦੇ ਹੱਥਾਂ ਨਾਲ ਲਿਖਿਆ 5 ਪੰਨਿਆਂ ਦਾ ਪੱਤਰ ਵੀ ਬਰਾਮਦ ਕੀਤਾ, ਜਿਸ ਨੂੰ ਪੜ੍ਹ ਕੇ ਪੁਲਿਸ ਵੀ ਹੈਰਾਨ ਰਹਿ ਗਈ। ਚਿੱਠੀ ‘ਚ ਦੋਹਾਂ ਨੇ ਲਿਖਿਆ ਹੈ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ। ਦੋਵੇਂ ਇਕੱਠੇ ਜੀਵਨ ਬਤੀਤ ਕਰਨਾ ਚਾਹੁੰਦੀਆਂ ਹਨ ਅਤੇ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਇਕੱਠੇ ਪੜ੍ਹਦੀਆਂ ਸਨ ਅਤੇ ਉਨ੍ਹਾਂ ਦੇ ਘਰ ਥੋੜ੍ਹੀ ਦੂਰੀ ‘ਤੇ ਹਨ, ਉਹ ਰੋਜ਼ਾਨਾ ਇਕ-ਦੂਜੇ ਦੇ ਘਰ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ। ਵਿਆਹੁਤਾ ਲੜਕੀ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਫਿਲਹਾਲ ਦੋਵੇਂ ਲੜਕੀਆਂ ਵਿਆਹ ਕਰਨ ਅਤੇ ਇਕ-ਦੂਜੇ ਨਾਲ ਰਹਿਣ ‘ਤੇ ਅੜੀਆਂ ਹੋਈਆਂ ਹਨ। ਦੋਵਾਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਈ ਘੰਟੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਅਖੀਰ ਕਈ ਘੰਟਿਆਂ ਬਾਅਦ ਲੜਕੀਆਂ ਮੰਨ ਗਈਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ਚਲੀਆਂ ਗਈਆਂ।