ਹਰਿਆਣਾ ’ਚ ਮਾਈਨਿੰਗ ਮਾਫੀਆ ਨੇ ਡੀਐੱਸਪੀ ’ਤੇ ਚਾੜ੍ਹਿਆ ਡੰਪਰ, ਡੀਐੱਸਪੀ ਦੀ ਮੌਕੇ ‘ਤੇ ਮੌਤ, ਡੰਪਰ ਦਾ ਕਲੀਨਰ ਤੇ ਡਰਾਈਵਰ ਗ੍ਰਿਫਤਾਰ

0
1570

ਹਰਿਆਣਾ। ਹਰਿਆਣਾ ਦੇ ਨੂੰ ਜਿਲੇ ਵਿਚ ਅੱਜ ਮੰਗਲਵਾਰ ਨੂੰ ਮਾਈਨਿੰਗ ਮਾਫੀਆ ਨੇ ਡੀਐੱਸਪੀ ਉਤੇ ਡੰਪਰ ਚਾੜ੍ਹ ਦਿੱਤਾ। ਡੀਐੱਸਪੀ ਸੁਰੇਂਦਰ ਸਿੰਘ ਇਥੇ ਛਾਪਾ ਮਾਰਨ ਆਏ ਸਨ। ਹਾਲਾਂਕਿ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਦੇ ਲਗਭਗ 4 ਘੰਟੇ ਬਾਅਦ ਪੁਲਿਸ ਨੇ ਆਰੋਪੀਆਂ ਦੀ ਭਾਲ ਵਿਚ ਨੇੜਲੇ ਕਈ ਪਿੰਡਾਂ ਨੂੰ ਘੇਰ ਲਿਆ।

ਤਾਵੜੂ ਇਲਾਕੇ ਦੇ ਪੰਚਗਾਂਵ ਵਿਚ ਪੁਲਿਸ ਨੇ ਐਨਕਾਉਂਟਰ ਕੀਤਾ, ਜਿਸ ਵਿਚ ਡੰਪਰ ਦੇ ਕਲੀਨਰ ਦੇ ਇਕਰਾਰ ਦੇ ਪੈਰ ਵਿਚ ਗੋਲੀ ਲੱਗੀ ਹੈ। ਦੋਵੇਂ ਹੀ ਪੰਚਗਾਂਵ ਦੇ ਰਹਿਣ ਵਾਲੇ ਹਨ।

ਇਹ ਸੀ ਸਾਰਾ ਮਾਮਲਾ
ਤਾਵੜੂ ਪੁਲਿਸ ਨੂੰ ਪੰਚਗਾਂਵ ਦੀ ਪਹਾੜੀ ਵਿਚ ਵੱਡੇ ਪੱਧਰ ਉਤੇ ਨਾਜਾਇਜ ਮਾਈਨਿੰਗ ਦੀ ਸੂਚਨਾ ਮਿਲੀ ਸੀ। ਡੀਐੱਸਪੀ ਸੁਰੇਂਦਰ ਸਿੰਘ ਪੁਲਿਸ ਟੀਮ ਨਾਲ ਪਹਾੜੀ ਉਤੇ ਰੇਡ ਮਾਰਨ ਪਹੁੰਚੇ ਸਨ। ਪਹਾੜੀ ਉਤੇ ਉਨ੍ਹਾਂ ਨੂੰ ਪੱਥਰ ਲੈ ਕੇ ਜਾਂਦੇ ਵਾਹਨ ਦਿਸੇ, ਜਿਨ੍ਹਾਂ ਨੂੰ ਡੀਐੱਸਪੀ ਨੇ ਰੋਕਣਾ ਸ਼ੁਰੂ ਕੀਤਾ। ਇਸੇ ਵਿਚਾਲੇ ਮਾਈਨਿੰਗ ਮਾਫੀਆ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸੇ ਵਿਚਾਲੇ ਇਕ ਡੰਪਰ ਚਾਲਕ ਨੇ ਉਨ੍ਹਾਂ ਉਤੇ ਪੱਥਰਾਂ ਨਾਲ ਭਰਿਆ ਡੰਪਰ ਚਾੜ੍ਹ ਦਿੱਤਾ। ਉਸ ਸਮੇਂ ਡੀਐੱਸਪੀ ਸੁਰੇਂਦਰ ਸਿੰਘ ਸਰਕਾਰੀ ਗੱਡੀ ਨੇੜੇ ਖੜ੍ਹੇ ਸਨ। ਡੰਪਰ ਦੀ ਟੱਕਰ ਨਾਲ ਉਹ ਹੇਠਾਂ ਡਿਗ ਪਏ ਤੇ ਡੰਪਰ ਉਨ੍ਹਾਂ ਨੂੰ ਰੌਂਦਦਾ ਹੋਇਆ ਉਪਰੋਂ ਦੀ ਲੰਘ ਗਿਆ। ਜਿਸ ਨਾਲ ਡੀਐੱਸਪੀ ਸੁਰੇਂਦਰ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦੇ ਬਾਅਦ  ਵੱਡੀ ਗਿਣਤੀ ਵਿਚ ਪੁਲਿਸ ਅਫਸਰ ਪੁਲਿਸ ਟੀਮਾਂ ਨਾਲ ਪੁੱਜੇ ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।