ਜਲੰਧਰ ਦੇ ਹਰਬੰਸ ਨਗਰ ‘ਚ ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 12 ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

0
2058

ਜਲੰਧਰ . ਕੋਰੋਨਾ ਦਾ ਕਹਿਰ ਸ਼ਹਿਰ ਵਿਚ ਲਗਾਤਾਰ ਵੱਧ ਰਿਹਾ ਹੈ। ਅੱਜ ਹੀ ਜਲੰਧਰ ਸ਼ਹਿਰ ਵਿਚ ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 12 ਕੋਰੋਨਾ ਦੇ ਨਵੇਂ ਮਰੀਜ਼ ਮਿਲੇ ਹਨ। 5 ਪਰਿਵਾਰ ਮੈਂਬਰ ਹਰਬੰਸ ਨਗਰ ਹਨ ਤੇ ਇਕ ਔਰਤ ਪਿਛਲੇ ਦਿਨੀਂ ਦੁਬਾਈ ਤੋਂ ਆਈ ਹੈ, 1 ਵਿਅਕਤੀ ਜੋਤਿਸ਼ ਦੇ ਸੰਪਰਕ ਵਿਚ ਆਇਆ ਸੀ ਤੇ 1 ਲੰਮਾ ਪਿੰਡ ਦਾ ਰਹਿਣ ਵਾਲਾ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਸੰਖਿਆ 331 ਹੋ ਗਈ ਹੈ ਤੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸ਼ਹਿਰ ਵਿਚ ਘੁੰਮ ਰਹੇ ਕੋਰੋਨਾ ਮਰੀਜ਼

ਸਿਹਤ ਵਿਭਾਗ ਇਸ ਗੱਲ ਤੋਂ ਬੇਖਬਰ ਹੈ ਕਿ ਸ਼ਹਿਰ ਵਿਚ ਕਿੰਨੇ ਹੀ ਕੋਰੋਨਾ ਮਰੀਜ਼ ਆਮ ਲੋਕਾਂ ਵਿਚ ਵਿਚਰ ਰਹੇ ਹਨ। ਵਿਭਾਗ ਨੇ ਜਿਹਨਾਂ ਮਰੀਜਾਂ ਦੀ ਰਿਪੋਰਟ ਸੋਮਵਾਰ ਨੂੰ ਲਈ ਸੀ ਉਹਨਾਂ ਦੀ ਰਿਪੋਰਟ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਵਿਭਾਗ ਦੁਆਰਾ ਲਏ ਗਏ 500 ਸੈਂਪਲਾਂ ਵਿਚੋਂ 12 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ 1663 ਲੋਕਾਂ ਦੀ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਜੋ ਸ਼ਹਿਰ ਵਿਚ ਘੁੰਮ ਰਹੇ ਹਨ। ਹੁਣ ਉਹ ਲੋਕ ਕਿਸ-ਕਿਸ ਵਿਅਕਤੀ ਨਾਲ ਮਿਲ ਚੁੱਕੇ ਹਨ ਇਹ ਆਉਣ ਵਾਲੇ ਦਿਨਾਂ ਵਿਚ ਰਿਪੋਰਟਾਂ ਹੀ ਦੱਸਣਗੀਆਂ।