ਅੰਮ੍ਰਿਤਸਰ ‘ਚ ਪਤਨੀ ਨੇ ਪ੍ਰੇਮੀ ਨਾਮ ਮਿਲ ਪਤੀ ਨੂੰ ਉਤਾਰਿਆ ਮੌ.ਤ ਦੇ ਘਾਟ

0
2053

ਅੰਮ੍ਰਿਤਸਰ 26 ਅਗਸਤ – ਪਰਿਵਾਰ ਦਾ ਸੁਖ-ਚੈਨ ਇਕ ਪਲ ਵਿੱਚ ਹੀ ਤਬਾਹ ਹੋ ਗਿਆ ਜਦੋਂ ਪਤਨੀ ਨੇ ਆਪਣੇ ਹੀ ਪਤੀ ਦੇ ਖ਼ਿਲਾਫ ਸਾਜ਼ਿਸ਼ ਰਚ ਕੇ ਉਸਦੀ ਜ਼ਿੰਦਗੀ ਖਤਮ ਕਰ ਦਿੱਤੀ। ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਘਰ ਦਾ ਚਿਰਾਗ ਇਸ ਤਰ੍ਹਾਂ ਬੁਝ ਜਾਵੇਗਾ। ਮਾਮਲਾ ਥਾਣਾ ਗੇਟ ਹਕੀਮਾਂ ਦੇ ਭਗਤਾਂ ਵਾਲਾ ਅਧੀਨ ਆਉਣ ਵਾਲੇ ਇਲਾਕੇ ਦਾ ਹੈ, ਜਿੱਥੇ ਇੱਕ ਮਹਿਲਾ ਜਿਸਦਾ ਨਾਂ ਰਜਨੀ ਹੈ ਉਸਨੇ ਆਪਣੇ ਪ੍ਰੇਮੀ ਸੋਨੂੰ ਸ਼ਰਮਾ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਸ਼ੁਰੂ ‘ਚ ਸਾਡੀ ਭਾਬੀ ਨੇ ਪਰਿਵਾਰ ਨੂੰ ਗੁਮਰਾਹ ਕੀਤਾ। ਉਸਨੇ ਕਿਹਾ ਕਿ ਮੇਰਾ ਪਤੀ ਆਪਣੇ ਦੋਸਤਾਂ ਨਾਲ ਗਿਆ ਹੈ ਅਤੇ ਵਾਪਸ ਆ ਜਾਵੇਗਾ। ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਗੇਟ ਹਕੀਮਾਂ ਵਿਚ ਦਰਜ ਕਰਾਈ। ਪੁਲਿਸ ਨੇ ਵੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ।

ਕਈ ਦਿਨਾਂ ਦੀ ਭਾਲ ਤੋਂ ਬਾਅਦ ਮ੍ਰਿਤਕ ਦੀ ਡੈਡ ਬਾਡੀ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਕੋਲੋਂ ਬਹੁਤ ਬੁਰੀ ਹਾਲਤ ਵਿੱਚ ਮਿਲੀ। ਭੈਣ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਨੀ ਰਜਨੀ ਨੇ ਮੰਨਿਆ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ। ਉਸਦਾ ਪ੍ਰੇਮੀ ਉਹਨਾਂ ਦੇ ਘਰ ਦੇ ਸਾਹਮਣੇ ਰਹਿਣ ਵਾਲਾ ਫੋਟੋਗ੍ਰਾਫਰ ਸੋਨੂੰ ਸ਼ਰਮਾ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ ‘ਚ ਪੁਲਿਸ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਮਨੀ ਸ਼ਰਮਾ ਦੀ ਭੈਣ ਵੱਲੋਂ ਸ਼ਿਕਾਇਤ ਮਿਲੀ ਕਿ ਉਸ ਦਾ ਭਰਾ ਜਿਸਦੀ ਵਿਆਹ 2016 ਵਿੱਚ ਰਜਨੀ ਸ਼ਰਮਾ ਨਾਲ ਹੋਈ ਸੀ ਉਸ ਦੇ ਦੋ ਬੱਚੇ ਵੀ ਹਨ ਤੋ ਸਾਡੀ ਮਾਤਾ ਦੇ ਨਾਲ ਰਹਿੰਦਾ ਹੈ ਉਹ ਪਿਛਲੇ ਦਿਨਾਂ ਤੋਂ ਗੁੰਮ ਹੈ ਜਿਸ ਦੇ ਚਲਦੇ ਅਸੀਂ ਜਾਂਚ ਸ਼ੁਰੂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਦੀ ਪਤਨੀ ਰਜਨੀ ਸ਼ਰਮਾ ਦੇ ਆਪਣੇ ਘਰ ਦੇ ਬਾਹਰ ਫੋਟੋਗ੍ਰਾਫਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਦੇ ਚਲਦੇ ਦੋਵਾਂ ਨੇ ਮਿਲ ਕੇ ਉਸਦਾ ਗੱਲ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ। ਦੋਵਾਂ ਦੋਸ਼ੀਆਂ ਮ੍ਰਿਤਕ ਮਨੀ ਸ਼ਰਮਾ ਦੀ ਪਤਨੀ ਰਜਨੀ ਸ਼ਰਮਾ ਅਤੇ ਉਸਦੇ ਪ੍ਰੇਮੀ ਫੋਟੋਗ੍ਰਾਫਰ ਸੋਨੂ ਸ਼ਰਮਾ ਨੂੰ ਕਾਬੂ ਕੀਤਾ ਗਿਆ