ਕੁਝ ਘੰਟਿਆਂ ‘ਚ 3 ਪੈਟਰੋਲ ਪੰਪਾਂ ਨੂੰ ਲੁੱਟਿਆ, ਇਕ ਕਰਿੰਦੇ ਦੀ ਲੱਤ ‘ਚ ਮਾਰੀ ਗੋਲ਼ੀ

0
2050

ਤਰਨਤਾਰਨ (ਬਲਜੀਤ ਸਿੰਘ) | ਜ਼ਿਲ੍ਹੇ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਲੁਟੇਰਿਆਂ ਨੇ ਕੁੱਝ ਹੀ ਘੰਟਿਆਂ ਵਿੱਚ 3 ਪਟ੍ਰੋਲ ਪੰਪਾਂ ‘ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਅੰਮ੍ਰਿਤਸਰ-ਖੇਮਕਰਨ ਰੋਡ ‘ਤੇ ਮਾੜੀ ਗੌੜ ਸਿੰਘ ਦੇ ਨਜ਼ਦੀਕ ਪੈਟਰੋਲ ਪੰਪ ਤੋਂ ਲੁਟੇਰੇ ਤੇਲ ਦੀਆਂ ਦੋ ਬਾਲਟੀਆਂ ਲੈ ਗਏ। ਭਿੱਖੀਵਿੰਡ ਪੱਟੀ ਰੋਡ ਦੇ ਪਿੰਡ ਪਿੰਡ ਸੂਰਵਿੰਡ ਦੇ ਨਜ਼ਦੀਕ ਪੈਟਰੋਲ ਪੰਪ ਤੋਂ 20 ਹਜ਼ਾਰ ਰੁਪਏ ਲੁੱਟ ਲਏ ਅਤੇ ਪਿੰਡ ਬੂੜਚੰਦ ਦੇ ਨਜ਼ਦੀਕ ਜੈ ਅੰਬੇ ਫਿਲਿੰਗ ਸਟੇਸ਼ਨ ਤੋਂ 10 ਹਜਾਰ ਰੁਪਏ ਦੀ ਲੁੱਟ ਕੀਤੀ। ਲੁਟੇਰਿਆਂ ਨੇ ਜਾਂਦੇ ਹੋਏ ਪੰਪ ਦੇ ਕਰਿੰਦੇ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਤਿੰਨੇ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ।

ਜੈ ਅੰਬੇ ਫਿਲਿੰਗ ਸਟੇਸ਼ਨ ਦੇ ਮਾਲਕ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਵਿਫਟ ਡਿਜ਼ਾਈਰ ਕਾਰ ’ਚ ਸਵਾਰ ਪੰਜ ਹਥਿਆਰਬੰਦ ਵਿਅਕਤੀ ਆਏ। ਚਾਰ ਮੋਨੇ ਸਨ ਅਤੇ ਉਮਰ 20 ਤੋਂ 25 ਸਾਲ ਦੇ ਕਰੀਬ ਲੱਗਦੀ ਸੀ। ਲੁਟੇਰਿਆਂ ਕੋਲ ਚਾਰ ਪਿਸਤੌਲ ਸਨ। ਹਥਿਆਰਾਂ ਦੇ ਜੋਰ ’ਤੇ ਪੰਪ ਦੇ ਕਰਿੰਦਿਆਂ ਕੋਲੋਂ ਲੁੱਟ ਕੀਤੀ ਅਤੇ ਇੱਕ ਕਰਿੰਦੇ ਦੇ ਜਾਂਦੇ ਸਮੇਂ ਗੋਲੀ ਮਾਰੀ।

ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਕਿਹਾ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।