ਅਹਿਮ ਖਬਰ : ਆਵਾਰਾ ਪਸ਼ੂਆਂ ਨਾਲ ਹਾਦਸੇ ‘ਚ ਜਾਨ ਗਵਾਉਣ ਵਾਲੇ ਪੀੜਤ ਪਰਿਵਾਰਾਂ ਨੂੰ ਮਿਲੇਗਾ 5 ਲੱਖ ਮੁਆਵਜ਼ਾ

0
99

ਮਾਨਸਾ/ਚੰਡੀਗੜ੍ਹ | ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਪੰਜਾਬ ਦੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗ ਗਈ ਹੈ। ਸੀਐਮ ਮਾਨ ਨੇ ਕਿਹਾ ਕਿ ਕਾਨਫਰੰਸ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਉਹ ਅੱਜ ਮਾਨਸਾ ਤੋਂ ਕਾਨਫਰੰਸ ਕਰ ਰਹੇ ਹਨ। ਆਵਾਰਾ ਪਸ਼ੂਆਂ ਨਾਲ ਹਾਦਸੇ ‘ਚ ਜਾਨ ਗਵਾਉਣ ਵਾਲੇ ਪੀੜਤ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਫਰਜ਼ੀਵਾੜਾ ਕਰਨ ਵਾਲਿਆਂ ਨੂੰ 10 ਸਾਲ ਦੀ ਸਜ਼ਾ ਹੋਵੇਗੀ। ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਲਿਆ। 10 ਸਾਲ ਤੋਂ ਵੱਧ ਨੌਕਰੀ ਕਰਨ ਵਾਲੇ ਰੈਗੂਲਰ ਹੋਣਗੇ। 14,239 ਕੱਚੇ ਟੀਚਰਾਂ ਨੂੰ ਪੱਕੇ ਕਰਨ ਦਾ ਫੈਸਲਾ ਹੋਵੇਗਾ। ਚਿੱਟਫੰਡ ਕੰਪਨੀਆਂ ਨੂੰ ਲੈ ਕੇ CM ਮਾਨ ਨੇ ਲਿਆ ਵੱਡਾ ਫੈਸਲਾ