ਜ਼ਰੂਰੀ ਖਬਰ : ਅੰਮ੍ਰਿਤਪਾਲ ਸਿੰਘ ਖਿਲਾਫ ਈਸਾਈ ਭਾਈਚਾਰੇ ਵਲੋਂ ਪੀ.ਏ.ਪੀ. ਚੌਂਕ ਦਿੱਤਾ ਜਾਵੇਗਾ ਧਰਨਾ

0
331

ਜਲੰਂਧਰ| ਹਾਈਵੇਅ ਜਾਮ ਕਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਕ੍ਰਿਸਚੀਅਨ ਐਕਸ਼ਨ ਕਮੇਟੀ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਐਕਸ਼ਨ ਕਮੇਟੀ ਨੇ ਦੇਰ ਰਾਤ ਮੀਟਿੰਗ ਕਰ ਕੇ ਫੈਸਲਾ ਕੀਤਾ ਕਿ ਅੱਜ ਸਵੇਰੇ 10 ਵਜੇ ਪੀ.ਏ.ਪੀ. ਚੌਕ ਵਿੱਚ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ ਪਰ ਟਰੈਫਿਕ ਜਾਮ ਨਹੀਂ ਹੋਵੇਗਾ। ਸੋਮਵਾਰ ਨੂੰ ਸ਼ਹਿਰ ਵਲ ਆਉਣ ਵਾਲੇ ਟ੍ਰੈਫਿਕ ਛਾਉਣੀ ਅਤੇ 66 ਫੀਟ ਰੋਡ ਵਲੋਂ ਡਾਈਵਰਟ ਕੀਤਾ ਜਾਵੇਗੀ।

ਧਰਨਾ ਜ਼ਰੂਰ ਦਿੱਤਾ ਜਾਵੇਗਾ ਪਰ ਟ੍ਰੈਫਿਕ ਜਾਮ ਨਹੀਂ ਹੋਵੇਗਾ। ਇਹ ਜਾਣਕਾਰੀ ਈਸਾਈ ਐਕਸ਼ਨ ਕਮੇਟੀ ਦੇ ਅਧਿਕਾਰੀ ਹਮੀਦ ਮਸੀਹ ਨੇ ਦਿੱਤੀ ਹੈ। ਪੀ.ਏ.ਪੀ. ਚੌਕ ਵਿੱਚ ਸ਼ੂਟਿੰਗ ਰੇਂਜ ਵੱਲ ਹਾਈਵੇਅ ’ਤੇ ਖਾਲੀ ਥਾਂ ਹੈ, ਜਿੱਥੇ ਈਸਾਈ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਪੁਲਿਸ ਅਤੇ ਪ੍ਰਸ਼ਾਸਨ ਨੇ ਖਾਂਬਰਾ ਚਰਚ ਵਿੱਚ ਜਥੇਬੰਦੀਆਂ ਨਾਲ 5 ਘੰਟੇ ਤੋਂ ਵੱਧ ਸਮੇਂ ਤੱਕ ਮੀਟਿੰਗ ਕੀਤੀ। ਹਮੀਦ ਮਸੀਹ ਨੇ ਕਿਹਾ ਕਿ ਪਹਿਲਾਂ ਪੀਏਪੀ ਵਿੱਚ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਟਰੈਫਿਕ ਨਹੀਂ ਰੋਕਾਂਗੇ, ਜਿਸ ਕਾਰਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਭਾਵ ਜਲੰਧਰ ਤੋਂ ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਨੂੰ ਜਾਣ ਵਾਲਾ ਟਰੈਫਿਕ ਨਹੀਂ ਰੁਕੇਗਾ।

ਦੱਸ ਦਈਏ ਕਿ ਕ੍ਰਿਸ਼ਚਿਨ ਭਾਈਚਾਰੇ ਵਲੋਂ ‘ਵਾਰਿਸ ਪੰਜਾਬ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਪ੍ਰਭੂ ਯੀਸ਼ੂ ਮਸੀਹ ਬਾਰੇ ਅਪਮਾਣਜਨਕ ਟਿੱਪਣੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਸ ਤੋਂ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਚ ਅਜ ਭਾਵ ਸੋਮਵਾਰ ਨੂੰ ਪੀਏਪੀ ਚੌਂਕ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।