ਨੌਜਵਾਨਾਂ ਲਈ ਅਹਿਮ ਖਬਰ ! ਜਲੰਧਰ ਦੇ ਇਸ ਕਾਲਜ ‘ਚ ਨਵੰਬਰ ‘ਚ ਹੋਵੇਗੀ ਅਗਨੀਵੀਰ ਦੀ ਭਰਤੀ ਰੈਲੀ

0
185

ਜਲੰਧਰ, 23 ਅਕਤੂਬਰ | ਭਾਰਤੀ ਫੌਜ ਵਿਚ ਅਗਨੀਵੀਰ ਭਰਤੀ ਲਈ ਸਪੋਰਟਸ ਕਾਲਜ ਜਲੰਧਰ ਵਿਖੇ 6 ਤੋਂ 13 ਨਵੰਬਰ ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿਚ ਭਾਗ ਲੈਣ ਲਈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਸ਼ਿਰਕਤ ਕਰਨਗੇ। ਅੱਜ ਯਾਨੀ ਬੁੱਧਵਾਰ ਨੂੰ ਭਾਰਤੀ ਫੌਜ, ਜਲੰਧਰ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਨਿਰੀਖਣ ਲਈ ਪਹੁੰਚੇ।

ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਐਸਡੀਐਮ ਜਲੰਧਰ-1 ਰਣਦੀਪ ਸਿੰਘ ਨੇ ਭਰਤੀ ਵਾਲੀ ਥਾਂ ’ਤੇ ਫ਼ੌਜ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਲਈ ਰਿਹਾਇਸ਼, ਖਾਣ-ਪੀਣ ਦਾ ਸਮਾਨ, ਭਰਤੀ ਵਾਲੀ ਥਾਂ ‘ਤੇ ਟੈਂਟ, ਪਾਵਰ ਬੈਕਅਪ, ਇੰਟਰਨੈੱਟ, ਸੀ.ਸੀ.ਟੀ.ਵੀ., ਟ੍ਰੈਫਿਕ ਕੰਟਰੋਲ, ਬੈਰੀਕੇਡਿੰਗ, ਪਖਾਨੇ, ਫਾਇਰ ਬ੍ਰਿਗੇਡ ਆਦਿ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ ਜਾਵੇ।

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਉਹ ਉਮੀਦਵਾਰ ਇਸ ਭਰਤੀ ਰੈਲੀ ਵਿਚ ਭਾਗ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਨੇ ਪਹਿਲਾਂ ਹੀ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈ।

ਮੀਟਿੰਗ ਵਿਚ ਆਰਮੀ ਰਿਕਰੂਟਮੈਂਟ ਅਫਸਰ ਕਰਨਲ ਵਿਪਲਵ ਡੋਗਰਾ, ਸਰਕਾਰੀ ਸਪੋਰਟਸ ਕਾਲਜ ਦੇ ਪ੍ਰਿੰਸੀਪਲ ਰਣਬੀਰ ਸਿੰਘ, ਏਸੀਪੀ ਹੈੱਡ ਕੁਆਟਰ ਮਨਮੋਹਨ ਸਿੰਘ, ਤਹਿਸੀਲਦਾਰ ਸਵਪਨਦੀਪ ਕੌਰ, ਰੋਜ਼ਗਾਰ ਜਨਰੇਸ਼ਨ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨਰੇਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)