ਪੰਜਾਬ ਨੈਸ਼ਨਲ ਬੈਂਕ ਧਾਰਕਾਂ ਲਈ ਜ਼ਰੂਰੀ ਖਬਰ, 2 ਦਿਨ ਬੈਂਕ ਰਹਿਣਗੇ ਬੰਦ

0
189

ਚੰਡੀਗੜ੍ਹ, 12 ਦਸੰਬਰ | ਪੰਜਾਬ ਨੈਸ਼ਨਲ ਬੈਂਕ (PNB) ਦੇ ਹਜ਼ਾਰਾਂ ਅਫਸਰਾਂ ਦੀ ਨੁਮਾਇੰਦਗੀ ਕਰਦੇ ਹੋਏ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਫੈਡਰੇਸ਼ਨ ਨੇ 26 ਅਤੇ 27 ਦਸੰਬਰ 2024 ਨੂੰ 2 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦਾ ਉਦੇਸ਼ ਕੰਮ-ਜੀਵਨ ਸੰਤੁਲਨ, ਕਰਮਚਾਰੀਆਂ ਦੀ ਕਮੀ, ਰਾਸ਼ਟਰੀ ਪੈਨਸ਼ਨ ਯੋਜਨਾ (ਐੱਨ. ਪੀ. ਐੱਸ.), ਭੱਤਿਆਂ ‘ਤੇ ਟੈਕਸ ਅਤੇ ਸੰਗਠਨਾਂ ‘ਚ ਭੇਦਭਾਵ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ।

ਮੁੱਖ ਮੰਗਾਂ ਅਤੇ ਕਾਰਨ
ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਫੈਡਰੇਸ਼ਨ ਨੇ ਪੀ.ਐਨ.ਬੀ. ਮੈਨੇਜਮੈਂਟ ਅਤੇ ਸਬੰਧਤ ਅਧਿਕਾਰੀਆਂ ’ਤੇ ਵਾਰ ਵਾਰ ਸੰਪਰਕ ਕਰਨ ’ਤੇ ਅਣਦੇਖੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਫੈਡਰੇਸ਼ਨ ਦੇ ਪੰਜਾਬ ਸੂਬਾ ਜਨਰਲ ਸਕੱਤਰ ਕਾਮਰੇਡ ਜਤਿੰਦਰ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਜਥੇਬੰਦੀ ਨੇ ਕੌਮੀ ਜਨਰਲ ਸਕੱਤਰ ਕਾਮਰੇਡ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ 2 ਰੋਜ਼ਾ ਕੌਮੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ
5-ਦਿਨ ਬੈਂਕਿੰਗ ਹਫ਼ਤੇ ਨੂੰ ਲਾਗੂ ਕਰਨਾ, ਇਸ ਤਰ੍ਹਾਂ ਕੰਮ-ਜੀਵਨ ਸੰਤੁਲਨ ਬਣਾਉਣਾ।
ਮਨੁੱਖੀ ਵਸੀਲਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਭਰਤੀ ਕੀਤੀ ਜਾਵੇ।
ਐਨ.ਪੀ. ਐੱਸ. ਅਧੀਨ ਪੈਨਸ਼ਨ ਫੰਡ ਮੈਨੇਜਰ ਚੁਣਨ ਦੀ ਆਜ਼ਾਦੀ।
ਬੈਂਕ ਦੁਆਰਾ ਭੱਤੇ ‘ਤੇ ਟੈਕਸ ਦਾ ਭੁਗਤਾਨ।
1 ਨਵੰਬਰ 2022 ਤੋਂ 31 ਦਸੰਬਰ 2023 ਤੱਕ ਦੀ ਮਿਆਦ ਲਈ ਡਾਕਟਰੀ ਸਹਾਇਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)