ਅੰਮ੍ਰਿਤਸਰ : ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ, ਵੇਖੋ ਵੀਡੀਓ

0
146

ਅੰਮ੍ਰਿਤਸਰ, 25 ਜਨਵਰੀ| ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਮੰਦਿਰ ਦੇ ਲੈਂਡਲਾਈਨ ਫੋਨ ‘ਤੇ ਆਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਕੀ ਭਰੀ ਕਾਲ ਦੁਰਗਿਆਣਾ ਮੰਦਰ ਦੇ ਦਫ਼ਤਰ ਦੇ ਲੈਂਡਲਾਈਨ ਫੋਨ ‘ਤੇ ਆਈ ਸੀ। ਵੀਰਵਾਰ ਸਵੇਰੇ ਕਰੀਬ 10 ਵਜੇ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਇਸ ਨੂੰ ਬੰਦ ਕਰੋ ਅਤੇ ਚਾਬੀਆਂ ਹਰਿਮੰਦਰ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿਓ, ਨਹੀਂ ਤਾਂ ਤੁਹਾਨੂੰ ਠੋਕ ਦਿੱਤਾ ਜਾਵੇਗਾ ਅਤੇ ਬੰਬ ਨਾਲ ਉਡਾ ਦਿੱਤਾ ਜਾਵੇਗਾ।

ਪੁਲਿਸ ਨੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੁਰਗਿਆਣਾ ਕਮੇਟੀ ਦੇ ਮੈਂਬਰ ਅਯੁੱਧਿਆ ਗਏ ਹੋਏ ਸਨ ਅਤੇ ਉਨ੍ਹਾਂ ਦੇ ਅੱਜ ਵਾਪਸ ਆਉਣ ਦੀ ਉਮੀਦ ਹੈ। ਇਸ ਦੀ ਸੂਚਨਾ ਦੁਰਗਿਆਣਾ ਮੰਦਿਰ ਦੇ ਦਫ਼ਤਰ ਤੋਂ ਨਜ਼ਦੀਕੀ ਚੌਕੀ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੇਖੋ ਸਾਰੀ ਵੀਡੀਓ-

https://www.facebook.com/punjabibulletinworld/videos/905761584343907