ਜ਼ਰੂਰੀ ਖਬਰ : ਜਲੰਧਰ ਖੇਤਰ ਦੇ ਸਾਰੇ ਪਾਸਪੋਰਟ ਦਫਤਰ ਸੋਮਵਾਰ ਦੁਪਹਿਰ 2.30 ਵਜੇ ਤੱਕ ਰਹਿਣਗੇ ਬੰਦ

0
141

ਜਲੰਧਰ, 20 ਜਨਵਰੀ | 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਜਸ਼ਨ ਦੇ ਮੱਦੇਨਜ਼ਰ ਜਲੰਧਰ ਆਰਪੀਓ ਦੇ ਅਧਿਕਾਰ ਖੇਤਰ ਵਿਚ ਆਉਂਦੇ ਸਾਰੇ ਪਾਸਪੋਰਟ ਸੇਵਾ ਕੇਂਦਰ, ਪੋਸਟ ਆਫਿਸ, ਪਾਸਪੋਰਟ ਸੇਵਾ ਕੇਂਦਰ, ਮੋਬਾਇਲ ਵੈਨਾਂ ਅਤੇ ਖੇਤਰੀ ਪਾਸਪੋਰਟ ਦਫ਼ਤਰ ਕੈਂਪ ਆਫਿਸ ਸੋਮਵਾਰ ਦੁਪਹਿਰ 2.30 ਵਜੇ ਤੱਕ ਬੰਦ ਰਹਿਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਫ਼ਸਰ ਅਨੂਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਨੇ 22 ਜਨਵਰੀ ਨੂੰ ਬਾਅਦ ਦੁਪਹਿਰ 2.30 ਵਜੇ ਤੱਕ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਈ ਹੈ, ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਨਿੱਜੀ ਸਹੂਲਤ ਅਨੁਸਾਰ ਆਪਣੀ ਅਪਾਇੰਟਮੈਂਟ ਅਗਲੀ ਉਪਲਬਧ ਮਿਤੀ ਲਈ ਮੁੜ ਤਹਿ ਕਰ ਲੈਣ।

ਉਨ੍ਹਾਂ ਕਿਹਾ ਕਿ ਅਪਾਇੰਟਮੈਂਟ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੇ ਖਾਸ ਮੁੱਦੇ ਈਮੇਲ rpo.jalandhar@mea.gov.in ਰਾਹੀਂ ਅਥਾਰਟੀ ਅੱਗੇ ਰੱਖੇ ਜਾ ਸਕਦੇ ਹਨ। ਆਰਪੀਓ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਦੀ 22 ਜਨਵਰੀ ਨੂੰ ਆਈਐਸਬੀਟੀ ਜਲੰਧਰ ਨੇੜੇ ਸਥਿਤ ਮੁੱਖ ਆਰਪੀਓ ਨਾਲ ਵੈਧ ਆਨਲਾਈਨ ਪੁੱਛਗਿੱਛ ਅਪੁਆਇੰਟਮੈਂਟ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੀ ਤਰੀਕ ਲਈ ਅਪੁਆਇੰਟਮੈਂਟਾਂ ਨੂੰ ਮੁੜ ਤਹਿ ਕੀਤੇ ਬਿਨਾਂ 22 ਜਨਵਰੀ ਨੂੰ ਹੀ ਦੁਪਹਿਰ 2.30 ਵਜੇ ਰਿਪੋਰਟ ਕਰਨ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)