ਜੇਕਰ ਤੁਸੀਂ ਬਿਜਲੀ ਬਿੱਲ ਨਹੀਂ ਭਰਿਆ ਤਾਂ ਅੱਜ ਤੋਂ ਵਿਭਾਗ ਤੁਹਾਡੇ ਕੁਨੈਕਸ਼ਨ ਕੱਟਣ ਆਵੇਗਾ

0
15679

ਜਲੰਧਰ . ਬਿੱਲ ਜਮ੍ਹਾ ਕਰਵਾਉਣ ਦੇ ਲਈ ਦਿੱਤੀ ਗਈ ਰਾਹਤ ਖਤਮ ਹੋ ਗਈ ਹੈ। ਜਿਸ ਕਰਕੇ ਅੱਜ 15 ਜੂਨ ਤੋਂ ਬਿਜਲੀ ਖਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਹੋ ਜਾਣਗੇ ਜਿਹਨਾਂ ਨੇ ਅਜੇ ਤੱਕ ਆਪਣਾ ਬਿੱਲ ਨਹੀਂ ਭਰਿਆ। ਪਹਿਲਾਂ ਜਿਆਦਾ ਰਾਸ਼ੀ ਦੇ ਬਿੱਲ ਵਾਲਿਆ ਦੇ ਕੁਨੈਕਸ਼ਨ ਕੱਟੇ ਜਾਣਗੇ। ਇਸ ਤੋਂ ਬਾਅਦ ਹੋਰ ਸਾਰਿਆਂ ਦਾ ਨੰਬਰ ਆਵੇਗਾ। ਵਿਭਾਗ ਵਲੋਂ ਕਈ ਰਿਆਇਤਾਂ ਦੇਣ ਤੋਂ ਬਾਅਦ ਅਜੇ ਵੀ ਕਰੋੜਾਂ ਰੁਪਏ ਦੇ ਬਿੱਲ ਲੋਕਾਂ ਵੱਲ ਪੈਡਿੰਗ ਪਏ ਹਨ ਜਿਸ ਕਰਕੇ ਲਿਸਟ ਮੁਤਾਬਿਕ ਸਾਰਿਆਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਇਸ ਦੇ ਨਾਲ-ਨਾਲ ਚਾਰ ਕਿਸ਼ਤਾਂ ਵਿਚ ਵੀ ਬਿਲ ਜਮ੍ਹਾ ਕਰਨ ਦੀ ਸ਼ਰਤ ਵੀ ਰੱਖੀ ਗਈ ਹੈ। ਜੇਕਰ ਕੋਈ ਆਪਣਾ ਸਾਰਾ ਬਿੱਲ ਨਹੀਂ ਦੇ ਸਕਦਾ ਤਾਂ ਉਹ ਕਿਸ਼ਤਾਂ ਵਿਚ ਬਿੱਲ ਜਮ੍ਹਾ ਕਰਵਾ ਸਕਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ 20 ਮਾਰਚ ਤੋਂ ਬਾਅਦ ਜਿਹਨਾਂ ਨੂੰ ਬਿਲ ਪ੍ਰਾਪਤ ਹੋਏ ਸੀ, ਉਹਨਾਂ ਨੂੰ ਲੇਟ ਫੀਸ ਦੇ ਨਾਲ 11 ਮਈ ਤਕ ਦੀ ਛੂਟ ਦਿੱਤੀ ਗਈ ਸੀ ਪਰ ਫਿਰ ਵੀ ਇਸ ਵਿਚ ਵਾਧਾ ਕਰਕੇ 1 ਜੂਨ ਕਰ ਦਿੱਤਾ ਗਿਆ। ਇਸ ਲਈ ਕਈ ਲੋਕਾਂ ਨੇ ਬਿਲ ਜਮ੍ਹਾ ਕਰਵਾ ਦਿੱਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਵਿਭਾਗ ਨੇ ਫਿਰ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਤੇ ਕੁਨੈਕਸ਼ਨ ਕੱਟਣ ਵਾਲੀ ਟੀਮ ਦਾ ਗੰਠਨ ਵੀ ਹੋ ਗਿਆ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਖਰੀਦਣ ਲਈ BagMinister.com ਦੇ ਫੇਸਬੁੱਕ ਗਰੁੱਪ ਨਾਲ ਹੁਣੇ ਜੁੜੋ। https://bit.ly/3ht9EZ6 ਇੱਥੇ ਤੁਹਾਨੂੰ ਮਿਲਣਗੇ ਕਈ ਡਿਸਕਾਉਂਟ ਆਫਰ)