ਨਵੀਂ ਦਿੱਲੀ . ਕੋਰੋਨਾ ਕਾਰਨ ਦੇਸ਼ ਵਿੱਚ ਲਾਕਡਾਊਨ ਜਾਰੀ ਹੈ। ਇਸ ਕਰਕੇ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਕੰਮ ਕਰ ਰਹੇ ਹਨ, ਜਿਸ ਵਿਚ ਵੀਡੀਓ ਕਾਲਾਂ ਤੇ ਕੌਨ ਕਾਲਾਂ ਦੀ ਵਰਤੋਂ ਵੱਧ ਗਈ ਹੈ। ਇਸ ਸਮੇਂ ਦੌਰਾਨ, ਲੋਕ ਜ਼ੂਮ (Zoom) ਵੀਡੀਓ ਕਾਨਫਰੰਸਿੰਗ ਐਪ ਦੀ ਵੀ ਬਹੁਤ ਵਰਤੋਂ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਜ਼ੂਮ (Zoom) ਐਪ ਲਈ ਇੱਕ ਐਡਵਾਇਜਰੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਐਪ ਸੁਰੱਖਿਅਤ ਨਹੀਂ ਹੈ, ਲੋਕਾਂ ਨੂੰ ਇਸ ਦੀ ਵਰਤੋਂ ਕਰਨ ਸਮੇਂ ਸਾਵਧਾਨੀ ਵਰਤਣੀ ਜਾਣੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਇਹ ਕਿਹਾ ਹੈ ਕਿ ਸਰਕਾਰ ਨੇ ਪਹਿਲਾਂ 6 ਫਰਵਰੀ ਅਤੇ 30 ਮਾਰਚ ਨੂੰ ਜਾਣਕਾਰੀ ਦਿੱਤੀ ਸੀ ਕਿ ਇਸਦੀ ਵਰਤੋਂ ਕਰਨ ਸਮੇਂ ਸੁਚੇਤ ਰਹੋ। ਮੰਤਰਾਲੇ ਨੇ ਦੱਸਿਆ ਹੈ ਕਿ ਜੇ ਕੋਈ ਵਿਅਕਤੀ ਇਸ ਦੀ ਵਰਤੋਂ ਕਰ ਰਿਹਾ ਹੈ ਤਾਂ ਕੁਝ ਮਹੱਤਵਪੂਰਣ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੇ ਤੇ ਪਾਸਵਰਡ ਵੀ ਵਾਰ-ਵਾਰ ਬਦਲਦੇ ਰਹੇ। ਵੀਡੀਓ ਕਾਨਫਰੰਸ ਕਾਲ ਵਿਚ ਕਿਸੇ ਨੂੰ ਆਗਿਆ ਦੇਣ ਸਮੇਂ ਖਾਸ ਗੱਲ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ।