ਨਵੀਂ ਦਿੱਲੀ, 1 ਫਰਵਰੀ| RBI ਨੇ ਬੁੱਧਵਾਰ ਨੂੰ PAYTM ਨੂੰ ਝਟਕਾ ਦਿੰਦੇ ਹੋਏ ਕਈ ਪ੍ਰਤੀਬੰਧ ਲਗਾ ਦਿੱਤੇ ਹਨ। ਕੇਂਦਰੀ ਬੈਂਕ ਨੇ ਇਸਦੀ ਜਾਣਕਾਰੀ ਦਿਤੀ ਹੈ। ਆਰਬੀਆਈ ਨੇ ਦੱਸਿਆ ਹੈ ਕਿ ਐਕਸਟਰਨਲ ਐਡੀਟਰ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਪੇਟੀਐਮ ਪੈਮੈਂਟ ਬੈਂਕ ਲਿਮਟਿਡ ਨੇ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਹੈ।
ਅਸਲ ਵਿਚ ਮਾਰਚ 2022 ਵਿਚ ਕੇਂਦਰੀ ਬੈਂਕ ਨੇ PPBL ਨੂੰ ਕਸਟਮਰਸ ਜੋੜਨ ਉਤੇ ਤੱਤਕਾਲ ਪ੍ਰਭਾਵ ਨਾਲ ਰੋਕ ਲਗਾਉਣ ਦੀ ਗੱਲ ਕਹੀ ਸੀ। ਹਾਲਾਂਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਪੇਟੀਐਮ ਵਿਚ ਇਸਦਾ ਪਾਲਣ ਨਹੀਂ ਕੀਤਾ ਗਿਆ ਹੈ। ਜਿਸਦੇ ਬਾਅਦ ਕੇਂਦਰੀ ਬੈਂਕ ਨੇ PPBL ਉਤੇ ਵਾਧੂ ਰੋਕਾਂ ਲਾਈਆਂ ਗਈਆਂ ਹਨ।
ਬੁੱਧਵਾਰ ਨੁੰ RBI ਨੇ PPBL ਦੀਆਂ ਸਾਰੀਆਂ ਸਰਵਿਸਿ਼ਜ਼ ਉਤੇ ਰੋਕ ਲਗਾ ਦਿੱਤੀ ਹੈ। ਆਰਬੀਆਈ ਨੇ ਆਪਣੀ ਪ੍ਰੈਸ ਰਿਲੀਜ਼ ਵਿਚ ਦੱਸਿਆ ਕਿ ਪੇਟੀਐਮ ਪੇਮੈਂਟ ਦੇ ਕਿਸੇ ਵੀ ਕਸਟਮਰ ਦੇ ਅਕਾਊਂਟ ਵਿਚ ਹਾਲੇ ਕੋਈ ਡਿਪਾਜ਼ਟ ਜਾਂ ਫਿਰ ਕਰੈਡਿਟ ਟਰਾਂਜੈਕਸ਼ਨ ਨਹੀਂ ਹੋਵੇਗਾ।
ਆਰਬੀਆਈ ਦੀਆਂ ਇਨ੍ਹਾਂ ਗਾਈਡਲਾਈਨਜ਼ ਦੇ ਬਾਅਦ ਕਈ ਯੂਜ਼ਰਜ਼ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੇ PAYTM ਅਕਾਊਂਟ ਦਾ ਕੀ ਹੋਵੇਗਾ। ਇਸਨੂੰ ਥੋੜ੍ਹੀ ਸੌਖੀ ਭਾਸ਼ਾ ਵਿਚ ਸਮਝਣਾ ਹੋਵੇਗਾ। ਜੇਕਰ ਤੁਹਾਡਾ ਅਕਾਉਂਟ ਪੇਟੀਐਮ ਬੈਂਕ ਵਿਚ ਹੈ ਤਾਂ ਯਕੀਨੀ ਤੌਰ ਉਤੇ ਇਹ ਤੁਹਾਡੇ ਲਈ ਫਿਕਰ ਦੀ ਗੱਲ ਹੈ। ਹਾਲਾਂਕਿ ਆਰਬੀਆਈ ਨੇ ਹੁਕਮ ਦਿੱਤਾ ਹੈ ਕਿ ਗਾਹਕ ਆਪਣੇ ਪੈਸੇ ਬਿਨਾਂ ਕਿਸੇ ਰੋਕ ਟੋਕ ਦੇ ਪੇਟੀਐਮ ਬੈਂਕ ਵਿਚੋਂ ਕੱਢ ਸਕਦੇ ਹਨ।
ਇਸਦੇ ਇਲਾਵਾ ਤੁਸੀਂ PAYTM ਤੋਂ ਫਾਸਟੈਗ ਰੀਚਾਰਜ ਨਹੀਂ ਕਰ ਸਕੋਗੇ। ਦੱਸ ਦੇਈਏ ਕਿ 31 ਜਨਵਰੀ ਤੱਕ ਜੇਕਰ ਤੁਸੀਂ ਆਪਣਾ KYC ਅਪਡੇਟ ਨਹੀਂ ਕੀਤਾ ਹੋਵੇਗਾ ਤਾਂ ਤੁਸੀਂ PAYTM ਫਾਸਟੈਗ ਦੀ ਵਰਤੋਂ ਨਹੀਂ ਕਰ ਸਕੋਗੇ। ਜੇਕਰ PAYTM ਬੈਂਕ ਤੋਂ ਕੋਈ EMI ਜਾਂ ਸਟੇਟਮੈਂਟ ਪੈਂਡਿੰਗ ਹੈ ਤਾਂ ਵਧੀਆ ਹੋਵੇਗਾ ਕਿ ਤੁਸੀਂ ਉਸਨੂੰ ਜਲਦੀ ਕਲੀਅਰ ਕਰ ਲਵੋ।
PAYTM ਬੈਂਕ ਅਕਾਊਂਟ ਵਿਚ ਕੋਈ ਵੀ ਟਰਾਂਸੈਕਸ਼ਨ ਨਹੀਂ ਕਰ ਸਕੋਗੇ ਤੇ ਨਾ ਹੀ ਕੋਈ ਟਾਪਅਪ ਕਰ ਸਕੋਗੇ। ਇਥੋਂ ਤੱਕ ਕੇ ਗਿਫਟ ਕਾਰਡ ਵੀ ਸੈਂਡ ਨਹੀਂ ਕਰ ਸਕੋਗੇ। ਇਸਦੀ ਵਰਤੋਂ UPI ਪੇਮੈਂਟ ਲਈ ਕਰ ਸਕਦੇ ਹੋ। ਹਾਲਾਂਕਿ ਇਸਦੇ ਲਈ ਤੁਹਾਡਾ ਅਕਾਉਂਟ ਦੂਜੇ ਬੈਂਕ ਵਿਚ ਹੋਣਾ ਚਾਹੀਦਾ ਹੈ ਨਾ ਕਿ ਪੇਟੀਐਮ ਬੈਂਕ ਵਿਚ।