ਜਲੰਧਰ ‘ਚ ਜਿੰਮ ਨਾ ਖੁੱਲ੍ਹੇ ਤਾਂ 4000 ਤੋਂ ਵੱਧ ਟ੍ਰੇਨਰ ਹੋਣਗੇ ਬੇਰੁਜ਼ਗਾਰ

0
777

ਜਲੰਧਰ . ਸਵਾ ਦੋ ਮਹੀਨੇ ਤੋਂ ਕੰਮ ਬੰਦ ਸੀ। ਹੁਣ ਸਾਰੇ ਵਪਾਰਿਕ ਸਥਾਨ ਖੁੱਲ੍ਹਣ ਦੀ ਮਨਜੂਰੀ ਮਿਲੀ ਗਈ ਹੈ ਪਰ ਜਿੰਮ ਵਾਲਿਆ ਨੂੰ ਅਜੇ ਤੱਕ ਲਾਰਿਆ ਵਿਚ ਰੱਖਿਆ ਗਿਆ ਹੈ। ਇਸ ਨਾਲ ਜਿੰਮ ਟ੍ਰੇਨਰ ਬੇਰੁਜ਼ਗਾਰ ਹੋਣ ਦੀ ਲੀਹ ਤੇ ਆ ਚੁੱਕੇ ਹਨ। ਜਿੰਮ ਟ੍ਰੇਨਰਾਂ ਦਾ ਕਹਿਣਾ ਹੈ ਕਿ ਜੇਕਰ ਜਿੰਮ ਨਾ ਖੋਲ੍ਹੇ ਗਏ ਤਾਂ ਸਾਡਾ ਘਰ ਚਲਾਉਣਾ ਔਖਾ ਹੋ ਜਾਵੇਗਾ। ਸ਼ਹਿਰ ਵਿਚ 150 ਤੋਂ ਵੱਧ ਜਿੰਮ ਹਨ। ਇਕ ਟ੍ਰੇਨਰ 15 ਤੋਂ 20 ਹਜਾਰ ਰੁਪਏ ਕਮਾਉਂਦਾ ਹੈ।

4000 ਹਜ਼ਾਰ ਤੋਂ ਵੱਧ ਟ੍ਰੇਨਰ ਲੋਕਾਂ ਦੀ ਸਿਹਤ ਨੂੰ ਫਿੱਟ ਰੱਖ ਰਹੇ ਹਨ। ਟ੍ਰੇਨਰਾਂ ਨੇ ਕਿਹਾ ਕਿ ਉਹ ਕਈ ਵਾਰ ਅਪੀਲ ਕਰ ਚੁੱਕੇ ਹਨ ਕਿ ਜਿੰਮ ਖੋਲ੍ਹ ਦਿੱਤੇ ਜਾਣ ਪਰ ਅਜੇ ਤਕ ਉਹਨਾਂ ਦੀ ਇਕ ਵੀ ਨਹੀਂ ਸੁਣੀ ਗਈ। ਉਹਨਾਂ ਇਹ ਵੀ ਕਿਹਾ ਕਿ ਇਕ ਪਾਸੇ ਡਬਲ ਐਚਓ ਕਹਿ ਰਿਹਾ ਹੈ ਕਿ ਸਰੀਰ ਦੀ ਇਮਿਊਨਟੀ ਨੂੰ ਤਾਕਤਵਰ ਬਣਾਉਣ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਪਰ ਜਿੰਮ ਤਾਂ ਖੋਲ੍ਹੇ ਨਹੀਂ ਫਿਰ ਐਕਸਰਸਾਈਜ਼ ਕਿਵੇ ਕਰਨੀ ਹੈ ਤੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)