ਜੇ ਭਗਵੰਤ ਮਾਨ ਨੂੰ ਉਹਦੇ ਯਾਰ ਨਾ ਬਚਾਉਂਦੇ ਤਾਂ ਸ਼ਾਇਦ ਉਹ ਸਾਡੇ ਵਿਚਕਾਰ ਨਾ ਹੁੰਦਾ, ਡਾ. ਸਾਹਬ ਸਿੰਘ ਨੇ ਦੱਸੀ ਸਾਰੀ ਕਹਾਣੀ

0
3948

ਭਗਵੰਤ ਮਾਨ ਦਾ ਵਿਆਹ!!
ਡਾ ਸਾਹਬ ਸਿੰਘ
ਕਿਹੋ ਜਿਹੇ ਹੋ ਗਏ ਹਾਂ ਅਸੀਂ …ਕੀ ਅਸੀਂ ਬਹੁਤ ਜ਼ਿਆਦਾ ਮਾਯੂਸ ਹਾਂ ..ਕੀ ਅਸੀਂ ਬਹੁਤ ਜ਼ਿਆਦਾ ਸੜ ਭੁੱਜ ਗਏ ਹਾਂ ..ਕੀ ਅਸੀਂ ਸ਼ਿਸ਼ਟਾਚਾਰ ਨੂੰ ਵੀ ਭੁੱਲ ਭੁਲਾ ਚੁਕੇ ਹਾਂ ..ਕਿਸੇ ਦੀ ਨਿੱਜੀ ਜ਼ਿੰਦਗੀ ‘ਚ ਏਨਾ ਜ਼ਿਆਦਾ ਦਖਲ !! ਹੈਰਾਨੀ ਦੀ ਹੱਦ ਹੈ ਕਿ ਭਗਵੰਤ ਸਿੰਘ ਮਾਨ ਨੇ ਆਪਣੇ ਵਿਆਹ ਦਾ ਐਲਾਨ ਕੀ ਕੀਤਾ ਕਿ ਚੋਭਾਂ,ਮਿਹਣਿਆਂ,ਲਾਹਣਤਾਂ ਦਾ ਮੀਂਹ ਆ ਗਿਆ ..ਕਾਹਦੇ ਲਈ ਬਈ??..ਕੀ ਉਸਨੂੰ ਆਪਣੇ ਨਿੱਜੀ ਫੈਸਲੇ ਲੈਣ ਦਾ ਹੱਕ ਨਹੀਂ !!..ਬਤੌਰ ਮੁੱਖ ਮੰਤਰੀ ,ਉਹ ਕੋਈ ਫੈਸਲਾ ਲੈਣ ਤਾਂ ਅਸੀਂ ਟਿੱਪਣੀ ਕਰ ਸਕਦੇ ਹਾਂ ..ਸਾਨੂੰ ਹੱਕ ਐ..ਪਰ ਨਿੱਜੀ ਫੈਸਲੇ ‘ਤੇ ਟਿੱਪਣੀ !!..ਤੇ ਟਿੱਪਣੀਆਂ ਵੀ ਕਿਹੋ ਜਿਹੀਆਂ ..ਕੋਈ ਉਮਰ ਦੇ ਫਰਕ ਨੂੰ ਲੈ ਕੇ ਕੁੱਝ ਕਹਿ ਰਿਹੈ..ਕੋਈ ਉਸਦੀ ਮਾਂ ਨੂੰ ਵਿਚ ਘੜੀਸ ਰਿਹਾ.ਕੋਈ ਦਾਰੂ ਨੂੰ ..ਕੋਈ ਜੱਟ ਦੇ ਨਾ ਦਬਣ ਨੂੰ !..ਅਜਿਹਾ ਬਹੁਤ ਕੁੱਝ !

ਕੀ ਜਦੋਂ ਲੋਕਾਂ ਦਾ ਪਿਆਰਾ ਭਗਵੰਤ ਮਾਨ ਆਪਣੀ ਪਹਿਲੀ ਵਿਆਹੁਤਾ ਜ਼ਿੰਦਗੀ ‘ਚ ਆਏ ਤੂਫਾਨ ਕਾਰਣ ਬੁਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ.ਟੁੱਟ ਗਿਆ ਸੀ..ਮਰ ਵੀ ਸਕਦਾ ਸੀ..ਉਦੋਂ ਅਸੀਂ ਉਸ ਨਾਲ ਖੜ੍ਹੇ ਸੀ..ਉਹ ਭਗਵੰਤ ਜੋ ਆਪਣੇ ਬਾਪ ਨੂੰ ਦਾਰੂ ਪੀਣ ਤੋਂ ਰੋਕਦਾ ਸੀ.ਦਾਰੂ ਦੇ ਲੜ ਲਗ ਗਿਆ ਸੀ..ਆਪਣੇ ਬੱਚਿਆਂ ਦਾ ਮੂੰਹ ਦੇਖਣ ਲਈ ਤਰਸ ਗਿਆ ਸੀ..ਕਾਰੋਬਾਰੀ ਜ਼ਿੰਦਗੀ ਨੂੰ ਲੈ ਕੇ ਇਕ ਫੈਸਲੇ ‘ਤੇ ਪੇਚਾ ਫਸ ਗਿਆ ਸੀ ਤੇ ਭਗਵੰਤ ਕੱਲਾ ਰਹਿ ਗਿਆ ਸੀ..ਉਸਦੇ ਕੁੱਝ ਖਾਸ ਦੋਸਤ ਉਸਦਾ ਸਹਾਰਾ ਨਾ ਬਣਦੇ..ਉਸਨੂੰ ਪਲ ਪਲ ਨਾ ਸੰਭਾਲਦੇ..ਜ਼ਿੰਦਗੀ ਪ੍ਰਤੀ ਆਸ ਨੂੰ ਬਚਾਈ ਰੱਖਣ ‘ਚ ਕਾਮਯਾਬ ਨਾ ਹੁੰਦੇ ਤਾਂ ਅੱਜ ਸ਼ਾਇਦ ਉਹ ਵਿਚਾਰਾ ਹੁੰਦਾ ਵੀ ਕਿ ਨਾਂ!..ਅੱਜ ਉਹ ਉਸ ਸਦਮੇ ਚੋਂ ਬਾਹਰ ਨਿਕਲ ਕੇ ਜ਼ਿੰਦਗੀ ਦੇ ਨਵੇਂ ਪੈੰਡੇ ‘ਤੇ ਪੈਰ ਧਰਨ ਲਗਾ ਤਾਂ ਅਸੀਂ ਐਨੇ ਨਿੱਜੀ ਹੋ ਗਏ!!..
ਭਗਵੰਤ ਮਾਨ ਪੰਜ ਸਾਲ ‘ਚ ਕੀ ਸਹੀ ਕਰਨਗੇ ਤੇ ਕੀ ਗਲਤ..ਇਹ ਫੈਸਲਾ ਵਕਤ ਦੇ ਗਰਭ’ਚ ਪਿਆ..ਪਰ ਸਾਨੂੰ ਕੋਈ ਹੱਕ ਨਹੀਂ ਕੀ ਉਸਦੀ ਨਿਜੀ ਜ਼ਿੰਦਗੀ ਨੂੰ ਲੈ ਕੇ ਬਕਵਾਸ ਕਰੀਏ!..
ਭਗਵੰਤ ਵੀਰ ,ਸਭ ਗਲਤ ਟਿੱਪਣੀਆਂ ਲਈ ਪੂਰੇ ਕਲਾਕਾਰ ਭਾਈਚਾਰੇ ਵਲੋਂ ਮਾਫ਼ੀ..ਤੇ ਨਵੀਂ ਜ਼ਿੰਦਗੀ ਲਈ ਢੇਰ ਸਾਰੀਆਂ ਮੁਬਾਰਕਾਂ..ਬੇਬੇ ਦੀ ਅਸੀਸ ਤੇਰੇ ਸਿਰ ‘ਤੇ ਰਹੇ ਤੇ ਡਾ ਗੁਰਪ੍ਰੀਤ ਕੌਰ ਦਾ ਜੀਵਨ ਸਾਥ ਤੇਰਾ ਹਰ ਖਲਾਅ ਭਰ ਸਕੇ..ਮੁਬਾਰਕ !
ਕਲਾਕਾਰ ਭਗਵੰਤ ਮਾਨ ਦਾ ਸਾਥੀ
ਸਾਹਿਬ ਸਿੰਘ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ