ਕੋਰੋਨਾ : ਯੂਕੇ ਦੇ ਸਟੋਰ ਵਿੱਚੋਂ ਸਿੱਖ ਬੁਜੁਰਗ ਨੂੰ ਧੱਕੇ ਮਾਰ ਕੇ ਕੱਢਿਆ

0
426

ਲੰਡਨ. ਯੂਕੇ ਵਿੱਚ ਪੂਰਬੀ ਲੰਡਨ ‘ਚ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਖਰੀਦ-ਫਰੋਖਤ ਦੀ ਮੱਚੀ ਹਫੜਾ-ਤਫੜੀ ਦੌਰਾਨ ਇਕ ਬੁਜੁਰਗ ਵਿਅਕਤੀ ਨੂੰ ਸਟੋਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਦੀ ਖਬਰ ਹੈ। ਇਸਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਬੁਜੁਰਗ ਸਿੱਖ ਦਾ ਸਟੋਰ ਦੇ ਮੁਲਾਜ਼ਮਾ ਨਾਲ ਝਗੜਾ ਹੋ ਗਿਆ ਸੀ। ਜਿਸ ਕਰਕੇ ਸਟੋਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਹ ਘਟਨਾ ਇੰਫੋਰਡ ਦੇ ਆਈਸਲੈਂਡ ਸਟੋਰ ਦੀ ਹੈ। ਬੁਜੁਰਗ ਇਹ ਗੱਲ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਸਟਾਫ ਮੈਂਬਰਾ ਨੇ ਉਸਨੂੰ ਧੱਕੇ ਮਾਰੇ ਹਨ।

ਇਹ ਵੀਡੀਓ ਕਿਸਨੇ ਬਣਾਈ ਹੈ। ਇਸ ਬਾਰੇ ਅਜੇ ਸਪਸ਼ਟ ਨਹੀਂ ਹੋਇਆ ਹੋ ਸਕਿਆ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਦੇਖ ਕੇ ਲੋਕਾਂ ਦਾ ਰੋਹ ਭੜਕ ਗਿਆ ਹੈ। ਉਹ ਵਿਅਕਤੀ ਨੂੰ ਧੱਕੇ ਮਾਰਨ ਵਾਲੇ ਮੁਲਾਜ਼ਮਾਂ ਬਾਰੇ ਰੋਹਪੂਰਨ ਟਿੱਪਣੀਆਂ ਕਰ ਰਹੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।