ਪੰਜਾਬ ਦੀ ਟੀਵੀ ਅਦਾਕਾਰਾ ਦਾ ਕਤਲ ਕਰਕੇ ਪਤੀ ਨੇ ਜਲਾ ਦਿੱਤੀ ਲਾਸ਼, ਪੜੋ: ਪੁਲਿਸ ਨੇ ਕਿਵੇਂ ਸੁਲਝਾਇਆ ਕੇਸ

0
512

ਦੇਹਰਾਦੂਨ. ਪੰਜਾਬ ਦੀ ਇਕ ਟੀਵੀ ਅਦਾਕਾਰਾ ਦਾ ਉਤਰਾਖੰਡ ਦੇ ਨੈਨੀਤਾਲ ਜਿਲੇ ਵਿੱਚ ਉਸਦੇ ਪਤੀ ਨੇ ਕਤਲ ਕਰ ਦਿੱਤਾ। ਕਤਲ ਕਰਨ ਪਤੀ ਦੇ ਨਾਲ ਉਸਦਾ ਦੋਸਤ ਵੀ ਸ਼ਾਮਿਲ ਸੀ। ਪੁਲਸ ਮੁਤਾਬਿਕ 29 ਸਾਲਾ ਟੀਵੀ ਅਦਾਕਾਰਾ ਅਨੀਤਾ ਸਿੰਘ ਤੇ ਉਸਦੇ ਪਤੀ ਰਵਿੰਦਰ ਪਾਲ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਕਿਸੇ ਨਾਲ ਅਫੇਯਰ ਚੱਲ ਰਿਹਾ ਹੈ ਅਤੇ ਇਸੇ ਸ਼ੱਕ ਵਿੱਚ ਉਸਨੇ ਆਪਣੇ ਇੱਕ ਦੋਸਤ ਕੁਲਦੀਪ ਨਾਲ ਮਿਲ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਪਛਾਣ ਲੁਕਾਉਣ ਲਈ ਲਾਸ਼ ਨੂੰ ਸਾੜ ਦਿੱਤਾ। ਨੈਨੀਤਾਲ ਦੇ ਪੁਲਸ ਨੇ ਦੋਵਾਂ ਮੁਲਜ਼ਮਾਂ ਰਵਿੰਦਰ ਅਤੇ ਕੁਲਦੀਪ ਨੂੰ ਗਿਰਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

ਫਿਰੋਜਪੁਰ ਤੋਂ ਦੇਹਰਾਦੂਨ ਦੇ ਕਾਲਾਢੂੰਗੀ ਲਿਜਾਉਣ ਦੀ ਰਚੀ ਸਾਜਿਸ਼

ਪੁਲਿਸ ਅਧਿਕਾਰੀ ਸੁਨੀਲ ਕੁਮਾਰ ਮੀਨਾ ਨੇ ਦੱਸਿਆ ਕਿ ਪੰਜਾਬ ਦੇ ਫਿਰੋਜਪੁਰ ਦੇ ਵਸਨੀਕ ਰਵਿੰਦਰ ਨੇ ਅਨੀਤਾ ਨੂੰ ਦੱਸਿਆ ਕਿ ਉਸਦੇ ਦੋਸਤ ਕੁਲਦੀਪ ਦੀ ਫਿਲਮੀ ਦੁਣੀਆ ਵਿੱਚ ਬਹੁਤ ਪਛਾਣ ਹੈ ਅਤੇ ਉਹ ਉਸਨੂੰ ਬਾਲੀਵੁੱਡ ਵਿਚ ਕੰਮ ਕਰਨ ਲਈ ਮਿਲ ਸਕਦੀ ਹੈ। ਇਸੇ ਬਹਾਨੇ 30 ਜਨਵਰੀ ਨੂੰ ਰਵਿੰਦਰ ਅਨੀਤਾ ਨੂੰ ਆਪਣੇ ਨਾਲ ਕਾਲਾਢੂੰਗੀ ਲੈ ਆਇਆ ਅਤੇ ਚਾਹ ਵਿੱਚ ਉਸਨੂੰ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਤੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਰਵਿੰਦਰ ਅਤੇ ਕੁਲਦੀਪ ਨੇ ਰਾਤ ਨੂੰ ਅਨੀਤਾ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਠਿਕਾਣੇ ਲਾ ਦਿੱਤੀ।

ਦਿੱਲੀ ‘ਚ ਰਹਿੰਦੇ ਦੋਸਤ ਨਾਲ ਮਿਲ ਕੇ ਕੀਤਾ ਕਤਲ

ਲੋਕਾਂ ਨੇ ਹਾਲ ਹੀ ਵਿੱਚ ਪੁਲਿਸ ਨੂੰ ਜੰਗਲ ਵਿੱਚ ਬੁਰੀ ਤਰਾਂ ਜਲੀ ਹੋਈ ਲਾਸ਼ ਬਾਰੇ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ, ਪੁਲਿਸ ਨੇ ਰੋਡ ਤੇ ਲੱਗੇ ਸੀਸੀਟੀਵੀ ਫੁਟੇਜ ਖੰਘਾਲੇ ਤਾਂ ਉਹਨਾਂ ਨੇ ਰਾਤ ਨੂੰ ਉਥੇ ਇੱਕ ਕਾਰ ਨੂੰ ਲੰਘਦੇ ਵੇਖਿਆ। ਜਦੋਂ ਕਾਰ ਦਾ ਨੰਬਰ ਲੈ ਕੇ ਤਲਾਸ਼ੀ ਲਈ ਗਈ ਤਾਂ ਉਸਦਾ ਮਾਲਕ ਹਲਦਵਾਨੀ ਦਾ ਨਿਕਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਘਟਨਾ ਵਾਲੀ ਰਾਤ ਉਸਨੇ ਆਪਣੀ ਕਾਰ ਆਪਣੇ ਰਿਸ਼ਤੇਦਾਰ ਕੁਲਦੀਪ ਜੋ ਕਿ ਦਿੱਲੀ ਦਾ ਰਹਿਣ ਵਾਲਾ ਸੀ, ਨੂੰ ਦਿੱਤੀ ਸੀ। ਪੁਲਿਸ ਨੇ ਕੁਲਦੀਪ ਤੋਂ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਜੰਗਲ ਵਿੱਚ ਮਿਲੀ ਲਾਸ਼ ਪੰਜਾਬ ਦੇ ਫਿਰੋਜਪੁਰ ਵਿੱਚ ਰਹਿਣ ਵਾਲੇ ਉਸਦੇ ਦੋਸਤ ਰਵਿੰਦਰਪਾਲ ਸਿੰਘ ਦੀ ਪਤਨੀ ਅਨੀਤਾ ਸਿੰਘ ਦੀ ਹੈ ਅਤੇ ਉਸਦਾ ਕਤਲ ਕਰਕੇ ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਉਸਨੇ ਰਵਿੰਦਰ ਦਾ ਸਾਥ ਦਿੱਤਾ ਸੀ। ਪੁੱਛਗਿੱਛ ਦੌਰਾਨ ਉਸਨੇ ਇਹ ਵੀ ਦੱਸਿਆ ਕਿ ਰਵਿੰਦਰ ਨੂੰ ਅਨੀਤਾ ‘ ਦੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਹੋਣ ਦਾ ਸ਼ੱਕ ਸੀ ਅਤੇ ਇਸ ਲਈ ਉਸਨੇ ਕਤਲ ਦੀ ਸਾਜਿਸ਼ ਰਚੀ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।