ਹੋਟਲ ‘ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਫੜਿਆ ਗਿਆ ਪਤੀ, ਪਤਨੀ ਨੇ ਹੈਲਮੇਟ ਨਾਲ ਕੁੱਟਿਆ

0
964

ਪੱਛਮੀ ਬੰਗਾਲ | ਇਥੋਂ ਦੇ ਆਸਨਸੋਲ ਹੋਟਲ ‘ਚ ਪਤੀ ਨੂੰ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਪਤਨੀ ਨੇ ਫੜ ਲਿਆ ਤੇ ਸ਼ਰੇਆਮ ਉਨ੍ਹਾਂ ਨੂੰ ਕੁੱਟ ਸੁੱਟਿਆ।

ਬਰਨਪੁਰ ਰੋਡ ‘ਤੇ ਸਥਿਤ ਇਕ ਹੋਟਲ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਤੇ ਉਸ ਦੀ ਪ੍ਰੇਮਿਕਾ ਦੀ ਜੰਮ ਕੇ ਕੁੱਟਮਾਰ ਕੀਤੀ। ਉਹ ਦੋਵਾਂ ਨੂੰ ਹੈਲਮੇਟ ਨਾਲ ਕੁੱਟਦੀ ਦਿਖਾਈ ਦਿੱਤੀ। ਲੋਕਾਂ ਨੇ ਇਸ ਦਾ ਵੀਡੀਓ ਬਣਾਇਆ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਪਤੀ ਦੀ ਪ੍ਰੇਮਿਕਾ ਨੂੰ ਉਸ ਦੀ ਪਤਨੀ ਨੇ ਸ਼ਰੇਆਮ ਕੁੱਟਿਆ

ਇਹ ਘਟਨਾ ਆਸਨਸੋਲ ਦੇ ਬਰਨਪੁਰ ਰੋਡ ਦੀ ਹੈ। ਪਤਨੀ ਦਾ ਆਰੋਪ ਹੈ ਕਿ ਪਤੀ ਬਰਨਪੁਰ ਰੋਡ ‘ਤੇ ਇਕ ਹੋਟਲ ‘ਚ ਕਿਸੇ ਹੋਰ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ।

ਇਸ ਤੋਂ ਬਾਅਦ ਪਤਨੀ ਨੇ ਹੈਲਮੇਟ ਨਾਲ ਔਰਤ ਨੂੰ ਸ਼ਰੇਆਮ ਕੁੱਟਿਆ। ਬਾਅਦ ‘ਚ ਪਤੀ-ਪਤਨੀ ਨੂੰ ਆਸਨਸੋਲ ਸਾਊਥ ਪੁਲਿਸ ਚੌਕੀ ਲਿਜਾਇਆ ਗਿਆ। ਪੁਲਿਸ ਨੇ ਪਤੀ ਤੇ ਪ੍ਰੇਮਿਕਾ ਨੂੰ ਹਿਰਾਸਤ ‘ਚ ਲੈ ਲਿਆ ਹੈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਸੂਤਰਾਂ ਅਨੁਸਾਰ ਬਰਨਪੁਰ ਦਾ ਰਹਿਣ ਵਾਲਾ ਮੋਹਨ ਲਾਲ ਆਸਨਸੋਲ ਬਰਨਪੁਰ ਰੋਡ ’ਤੇ ਥਾਣਾ ਖੇਤਰ ਦੇ ਇਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਹੋਟਲ ‘ਚ ਉਸ ਦੇ ਨਾਲ ਇਕ ਔਰਤ ਵੀ ਸੀ ਪਰ ਮੋਹਨ ਲਾਲ ਦੀ ਪਤਨੀ ਨੇ ਉਸ ਦਾ ਪਿੱਛਾ ਕੀਤਾ।

ਉਸ ਨੇ ਹੋਟਲ ਦੇ ਕਮਰੇ ‘ਚੋਂ ਮੋਹਨ ਲਾਲ ਨੂੰ ਵੀ ਫੜ ਲਿਆ ਤੇ ‘ਗਰਲਫਰੈਂਡ’ ਨੂੰ ਵੀ ਫੜ ਲਿਆ ਤੇ ਦੌੜਾ-ਦੌੜਾ ਕੇ ਕੁੱਟਿਆ। ਔਰਤ ਨੇ ਆਪਣੇ ਪਤੀ ਦੀ ‘ਸਹੇਲੀ’ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ