ਜਲੰਧਰ | ਪਿੰਡ ਪਲਾਹੀ ਦੇ ਸ਼੍ਰੀ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਨਵ ਵਿਕਾਸ ਸੰਸਥਾ ਨੇ ITC ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਝੋਨੇ ਦੀ ਪਰਾਲੀ ਪ੍ਰਬੰਧਣ ਤੇ ਜਾਗਰੂਕ ਕੈਂਪ ਲਾਇਆ। ਇਸ ਕੈਂਪ ਵਿਚ ਪਿੰਡ ਪਲਾਹੀ, ਪਿੰਡ ਬਰਨ ਦੇ ਕਿਸਾਨਾਂ ਨੇ ਹਿੱਸਾ ਲਿਆ।
ਮਾਹਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ‘ਚ ਡਾ. ਸੁਮਨ ਨੇ ਝੋਨੇ ਦੇ ਵਿੱਚ ਆਉਣ ਵਾਲੇ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਰੋਕਥਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਝੋਨੇ ਦੇ ਬੂਟਿਆਂ ਦੇ ਮਧਰਾ ਰਹਿਣ ਪਿੱਛੇ ਕਾਰਨ ਦੱਖਣੀ ਝੋਨੀ ਬਲੈਕ-ਸਟੑੀਕਡ ਬੌਣੀ ਵਾਇਰਸ (Southern Rice Black Streaked Dwarf Virus) ਦੀ ਪਹਿਚਾਣ ਤੇ ਉਸ ਦੀ ਰੋਕਥਾਮ ਬਾਰੇ ਦੱਸਿਆ। ਇਸ ਦੇ ਨਾਲ ਹੀ ਚੂਹਿਆਂ ਦੀ ਰੋਕਥਾਮ ਲਈ ਜ਼ਹਿਰੀਲਾ ਚੋਗ ਤਿਆਰ ਕਰਨ ਦੀ ਵਿਧੀ ਵੀ ਦੱਸੀ।
ਡਾ. ਬਿੰਦੂ ਮੈਡਮ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਝੋਨੇ ਦੇ ਨਾੜ ਵਿਚ ਵੱਡੀ ਮਾਤਰਾ ਵਿਚ ਫਸਲਾਂ ਲਈ ਜ਼ਰੂਰੀ ਖੁਰਾਕੀ ਤੱਤ ਮੌਜੂਦ ਹੁੰਦੇ ਹਨ। ਨਾੜ ਸਾੜਨ ਨਾਲ ਜਿਥੇ ਇਸ ਵਿਚੋਂ ਨਾਈਟ੍ਰੋਜਨ ਤੇ ਗੰਧਕ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਂਦਾ ਹੈ, ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਦੇ ਨਾਲ ਡਾਕਟਰ ਅਵਨੀਤ ਕੌਰ ਨੇ ਕਿਸਾਨਾਂ ਨੂੰ ਭੋਜਨ ਦੀ ਪੋਸ਼ਟਿਕਤਾਂ ਵਧਾਉਣ ਦੇ ਢੰਗਾਂ ਵਾਰੇ ਦੱਸਿਆ
ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਖੇਤੀਬਾੜੀ ਮਾਹਰ ਡਾ. ਬਿੰਦੂ ਮਰਵਾਹਾ, ਡਾ. ਸੁਮਨ , ਡਾ. ਅਵਨੀਤ ਕੌਰ , ਬਲਾਕ ਖੇਤੀਬਾੜੀ ਵਿਭਾਗ ਫਗਵਾੜਾ ਤੋਂ ਓਂਕਾਰ ਸਿੰਘ, ਮਾਨਵ ਵਿਕਾਸ ਸੰਸਥਾ ਦੀ ਖੇਤੀਬਾੜੀ ਅਫਸਰ ਮੈਡਮ ਸੰਦੀਪ ਕੌਰ ਤੇ ਆਮ ਆਦਮੀ ਪਾਰਟੀ ਆਗੂ ,ਅੰਤਰ-ਰਾਸ਼ਟਰੀ ਖਿਡਾਰੀ ਸੀਤਾ ਸਿੰਘ, ਪ੍ਰਧਾਨ ਜੋਗਿੰਦਰ ਸਿੰਘ , ਰਜਿੰਦਰ ਸਿੰਘ, ਸੁਭਮ ਤੇ ਨਵਦੀਪ ਸਿੰਘ ਮੌਜੂਦ ਸਨ।