ਪਾਕਿਸਤਾਨੀ ਸ਼ਾਇਰ ਫੈਜ਼ ਦੀ ਨਜ਼ਮ ‘ਤੇ ਹਿੰਦੁਸਤਾਨ ‘ਚ ਹੋ ਰਹੇ ਵਿਵਾਦ ਦੀ ਇਹ ਹੈ ਪੂਰੀ ਕਹਾਣੀ

    0
    819

    ਨਿਹਾਰੀਕਾ . ਜਲੰਧਰ
    ਪਾਕਿਸਤਾਨੀ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ 1979 ‘ਚ ਲਿਖੀ ਨਜ਼ਮ ‘ਹਮ ਦੇਖੇਂਗੇ’ ਉੱਤੇ ਅੱਜਕਲ ਹਿੰਦੁਸਤਾਨ ‘ਚ ਵਿਵਾਦ ਹੋ ਰਿਹਾ ਹੈ। ਦਰਅਸਲ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਦੌਰਾਨ ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਦੌਰਾਨ ਫੈਜ਼ ਦੀ ਇਹ ਨਜ਼ਮ ਪੜੀ ਸੀ। ਆਈਆਈਟੀ ਦੇ ਹੀ ਕੁੱਝ ਵਿਦਿਆਰਥੀਆਂ ਨੇ ਇਸ ਦੀ ਸ਼ਿਕਾਇਤ ਮੈਨੇਜਮੈਂਟ ਨੂੰ ਕੀਤੀ ਕਿ ਇਹ ਨਜ਼ਮ ਹਿੰਦੂ ਵਿਰੋਧੀ ਹੈ। ਆਈਆਈਟੀ ਕਾਨਪੁਰ ਹੁਣ ਇਸ ਦੀ ਜਾਂਚ ਕਰਵਾ ਰਿਹਾ ਹੈ ਕਿ ਇਹ ਅਸਲ ‘ਚ ਹਿੰਦੂ ਵਿਰੋਧੀ ਹੈ ਜਾਂ ਨਹੀਂ। ਇਸ ਪੂਰੇ ਮਾਮਲੇ ਬਾਰੇ ਤੁਹਾਨੂੰ ਅੱਗੇ ਕੁੱਝ ਦੱਸੀਏ ਇਸ ਤੋਂ ਪਹਿਲਾਂ ਫੈਜ਼ ਦੀ ਇਸ ਨਜ਼ਮ ਪੜ ਲੈਣਾ ਬੜਾ ਜ਼ਰੂਰੀ ਹੈ। ਇਸ ਨਜ਼ਮ ਦੀਆਂ ਚਾਰ ਲਾਇਨਾਂ ‘ਤੇ ਵਿਵਾਦ ਹੋ ਰਿਹਾ ਹੈ ਪਰ ਇਸ ਨੂੰ ਪੂਰੀ ਤਰਾਂ ਸਮਝਣ ਲਈ ਸਾਨੂੰ ਇਹ ਨਜ਼ਮ ਪੂਰੀ ਪੜਣੀ ਚਾਹੀਦੀ ਹੈ। ਅਸੀਂ ਇਸ ਨਜ਼ਮ ਦਾ ਪੰਜਾਬੀ ਅਨੁਵਾਦ ਇਸ ਕਰਕੇ ਨਹੀਂ ਕਰ ਰਹੇ ਤਾਂ ਜੋ ਇਸ ਨੂੰ ਲੇਖਕ ਦੇ ਸ਼ਬਦਾਂ ‘ਚ ਹੀ ਸਮਝਿਆ ਜਾ ਸਕੇ।

    हम देख़ेंगे
    लाज़िम है कि हम भी देख़ेंगे
    वो दिन के जिस का वादा है
    जो लोह-ए-अज़ल में लिखा है

    जब ज़ुल्म-ओ-सितम के कोह-ए-गरां
    रूई की तरह उड़ जायेंगे
    हम महकूमों के पाऒं तले
    ये धरती धड़-धड़ धड़केगी
    और अह्ल-ए-हकम के सर ऊपर
    जब बिजली कड़-कड़ कड़केगी

    जब अर्ज़-ए-ख़ुदा के काबे से
    सब बुत उठवाए जायेंगे
    हम अह्ले-ए-सफा मर्दूद-ए-हरम
    मसनद पे बिठाए जायेंगे
    सब ताज उछाले जायेंगे
    सब तख़्त गिराये जायेंगे बस नाम रहेगा अल्लाह का
    जो गायब भी है हाज़िर भी
    जो मंज़र भी है नाज़िर भी

    Faiz nazam “HUM DEKHENGE” in Iqbal bano’s voice.

    ਫੈਜ਼ ਦੀ ਨਜ਼ਮ ਫੈਜ਼ ਦੀ ਨਜ਼ਮ ‘ਤੇ ਹੋਏ ਵਿਵਾਦ ਨੂੰ ਗਲਤ ਦੱਸਦਿਆਂ ਪੱਤਰਕਾਰ ਤੇ ਲੇਖਕ ਦੇਸਰਾਜ ਕਾਲੀ ਦਾ ਕਹਿਣਾ ਹੈ ਕਿ ਹੁਣ ਵਿਦਿਆਰਥੀ ਤੇ ਜਨਤਾ ਜਾਗ ਗਏ ਹਨ। ਜਦੋ ਸਾਹਿਤ ਜ਼ੁਬਾਨ ਬਣਦਾ ਹੈ ਤਾਂ ਕ੍ਰਾਂਤੀ ਦੀ ਸ਼ੁਰੂਆਤ ਹੁੰਦੀ ਹੈ। ਇਹ ਕ੍ਰਾਂਤੀਕਾਰੀ ਨਜ਼ਮ ਹੈ। ਇਤਿਹਾਸ ਗਵਾਹ ਹੈ ਕਿ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਨੇ ਸਾਹਿਤ ਨਾਲ ਜ਼ੰਗ ਛੇੜੀ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗਾਇਆ। ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ‘ਪਗੜੀ ਸੰਭਾਲ ਜੱਟਾ’ ਗਾ ਕੇ ਨਾਲ ਤਾਨਾਸ਼ਾਹੀ ਦਾ ਵਿਰੋਧ ਕੀਤਾ ਸੀ। ਲੋਕਾਂ ਨੇ ਆਪਣੇ ਉੱਤੇ ਹੋ ਰਹੇ ਜ਼ੁਲਮਾਂ ਨੂੰ ਇਸ ਨਜ਼ਮ ਰਾਹੀਂ ਗਾ ਕੇ ਸੀਏਏ ਦਾ ਵਿਰੋਧ ਕੀਤਾ ਹੈ। 1979 ‘ਚ ਲਿਖੀ ਗਈ ਇਹ ਨਜ਼ਮ ਉਸ ਵੇਲੇ ਦੀ ਤਾਨਾਸ਼ਾਹੀ ‘ਤੇ ਸੀ ਅਤੇ ਅੱਜ ਦੇ ਹਾਲਾਤ ਵੀ ਕੁਝ ਅਲਗ ਨਹੀਂ ਹਨ।

    ਸ਼ਾਇਰ ਫੈਜ਼ ਅਹਿਮਦ ਫੈਜ਼ ਪੱਤਰਕਾਰ ਰਹਿਣ ਤੋਂ ਇਲਾਵਾ ਬ੍ਰਿਟਿਸ਼ ਸੈਨਾ ‘ਚ ਸੇਵਾਵਾਂ ਦੇ ਚੁੱਕੇ ਹਨ। ਆਜ਼ਾਦੀ ਵੇਲੇ ਦੇ ਦਰਦ ਨੂੰ ਵੀ ਬਹੁਤ ਖੂਬਸੂਰਤ ਢੰਗ ਨਾਲ ਇਕ ਨਜ਼ਮ ਵਿਚ ਬਿਆਨ ਕੀਤਾ ਹੈ। ਇਹੀ ਕਾਰਨ ਹੈ ਕਿ ਉਹਨਾਂ ਦੀ ਲੇਖਣੀ ‘ਚ ਬਗਾਵਤ ਨਜ਼ਰ ਆਉਂਦੀ ਹੈ।

    ਆਈਆਈਟੀ ਦੇ ਡਾਇਰੈਕਟਰ ਅਭੈ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਵਿਦਿਆਰਥੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਫੈਜ਼ ਦੀ ਨਜ਼ਮ ਦੀਆਂ ਕੁੱਝ ਲਾਇਨਾਂ ਹਿੰਦੁ ਵਿਰੋਧੀ ਹਨ। ਇਸ ਦੀ ਜਾਂਚ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

    ਫੈਜ਼ ਦੀ ਇਸ ਨਜ਼ਮ ‘ਚ ਕਿਤੇ ਵੀ ਹਿੰਦੂ ਜਾਂ ਮੁਸਲਿਮ ਦੀ ਗੱਲ ਨਹੀਂ ਕੀਤੀ ਨਹੀਂ ਹੈ। ਇਸ ਤੋਂ ਇਹ ਸਾਫ ਹੈ ਕਿ ਇਹ ਨਜ਼ਮ ਹਿੰਦੂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀ ਹੈ। ਇਹ ਸਮਝਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਕਿ ਫਿਰ ਇਹ ਵਿਵਾਦ ਕਿਉਂ। ਇਸ ਵਿਵਾਦ ਦੇ ਨਾਲ ਆਈਆਈਟੀ ਦੇ ਉਹਨਾਂ ਵਿਦਿਆਰਥੀਆਂ ਦੀ ਆਵਾਜ਼ ਦੱਬ ਗਈ ਜਿਹੜੇ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਹਨ।