ਲੁਧਿਆਣਾ ਦੇ ਹੋਟਲ ਹੇਆਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਘੇਰਿਆ ਹੋਟਲ ਚਾਰੋਂ ਪਾਸਿਓਂ

0
610

ਲੁਧਿਆਣਾ | ਇਥੋਂ ਦੇ ਹੋਟਲ ਹੇਆਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਨਾਲ ਸਾਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਖਬਰ ਮਿਲਦੇ ਹੀ ਭਾਰੀ ਪੁਲਿਸ ਆ ਗਈ ਤੇ ਹੋਟਲ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਤੇ ਦੱਸਿਆ ਜਾ ਰਿਹਾ ਹੈ, ਜਿਸ ਨੰਬਰ ਤੋਂ ਕਾਲ ਆਇਆ ਸੀ, ਉਸ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੋ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।