ਹੁਸ਼ਿਆਰਪੁਰ : ਟਰੱਕਾਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਡਰਾਈਵਰ ਦੀ ਦਰਦਨਾਕ ਮੌ.ਤ; 2 ਗੰਭੀਰ ਜ਼ਖਮੀ

0
887

ਹੁਸ਼ਿਆਰਪੁਰ, 5 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੁਪਹਿਰ ਨੂੰ 2 ਟਰੱਕਾਂ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿਚ ਇਕ ਟਰੱਕ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਟਰੱਕ ਡਰਾਈਵਰ ਤੇ ਉਸਦਾ ਸਹਾਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ।

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਕ ਟਰੱਕ ਦਾ ਕੈਬਿਨ ਹਿੱਸਾ ਬੁਰੀ ਤਰ੍ਹਾਂ ਫਿਸ ਗਿਆ ਤੇ ਡਰਾਈਵਰ ਦੀ ਲਾਸ਼ ਕੈਬਿਨ ਵਿਚ ਬੁਰੀ ਤਰ੍ਹਾਂ ਫਸ ਗਈ। ਡੀਐਸਪੀ ਟਾਂਡਾ ਕੁਲਵੰਤ ਸਿੰਘ ਤੇ ਐਸਐਚੳ ਟਾਂਡਾ ਓਂਕਾਰ ਸਿੰਘ ਬਰਾੜ ਵੱਲੋਂ ਪੁਲਿਸ ਪਾਰਟੀ, ਕਰੇਨ ਤੇ ਟਰੈਕਟਰ ਦੀ ਮਦਦ ਨਾਲ ਲਾਸ਼ ਕੱਢੀ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਜਦਕਿ ਜ਼ਖਮੀਆਂ ਦੀ ਪਛਾਣ ਡਰਾਈਵਰ ਮੱਖਣ ਦੀਨ ਪੁੱਤਰ ਫਜ਼ਲਦੀਨ ਤੇ ਸੁਰਾਜਦੀਨ ਪੁੱਤਰ ਕਰਮਦੀਨ ਵਜੋਂ ਹੋਈ ਹੈ।