ਹੁਸ਼ਿਆਰਪੁਰ (ਅਮਰੀਕ ਕੁਮਾਰ) | ਗੜ੍ਹਸ਼ੰਕਰ-ਨੰਗਲ ਰੋਡ ‘ਤੇ ਅੱਜ ਸਵੇਰੇ ਰੇਤ ਨਾਲ ਭਰੇ ਇਕ ਟਿੱਪਰ ਤੇ ਟਰੈਕਟਰ-ਟਰਾਲੀ ‘ਚ ਹੋਈ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਵਜੀਤ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ ਤੋਂ ਟਰੈਕਟਰ-ਟਰਾਲੀ ‘ਚ ਪਰਾਲੀ ਨਾਲ ਲੈ ਕੇ ਹਿਮਾਚਲ ਵਾਲੇ ਪਾਸੇ ਜਾ ਰਿਹਾ ਸੀ, ਜਦੋ ਗੜ੍ਹਸ਼ੰਕਰ ਨੰਗਲ ਰੋਡ ‘ਤੇ ਪਿੰਡ-ਸ਼ਾਹਪੁਰ ਲਾਗੇ ਪੰਜਾਬੀ ਢਾਬੇ ਕੋਲ ਪੁੱਜਾ ਤਾਂ ਉਸ ਵਿੱਚ ਟਿੱਪਰ ਆ ਵੱਜਾ।
ਨੰਗਲ ਵਾਲੇ ਪਾਸਿਓਂ ਤੇਜ਼ ਰਫਤਾਰ ਨਾਲ ਆ ਰਹੇ ਰੇਤ ਨਾਲ ਭਰੇ ਇਸ ਟਿੱਪਰ ਨੇ ਪਹਿਲਾਂ ਦੁੱਧ ਲੈ ਕੇ ਜਾ ਰਹੇ ਛੋਟੇ ਹਾਥੀ ਨੂੰ ਟੱਕਰ ਮਾਰੀ, ਫਿਰ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਟਰੈਕਟਰ ‘ਤੇ ਸਵਾਰ ਸਤਨਾਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਛੋਟਾ ਹਾਥੀ ਤੇ ਟਰੈਕਟਰ-ਟਰਾਲੀ ਨੁਕਸਾਨੀ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਥਾਣਾ ਗੜ੍ਹਸ਼ੰਕਰ ਦੇ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਟਿੱਪਰ ਚਲਾਕ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ