ਹੁਸ਼ਿਆਰਪੁਰ : ਸਕੂਲੋਂ ਸ਼ਿਕਾਇਤ ਮਿਲਣ ‘ਤੇ ਬਾਪ ਨੇ ਝਿੜਕਿਆ ਬੱਚਾ, ਤੀਜੀ ਜਮਾਤ ਦਾ ਵਿਦਿਆਰਥੀ ਨਾਰਾਜ਼ ਹੋ ਕੇ ਘਰੋਂ ਦੌੜਿਆ

0
2091

ਹੁਸ਼ਿਆਰਪੁਰ | ਇਥੋਂ ਇਕ ਸਕੂਲ ਤੋਂ ਸ਼ਿਕਾਇਤ ਮਿਲਣ ‘ਤੇ ਪਿਤਾ ਨੇ ਆਪਣੇ ਬੱਚੇ ਨੂੰ ਝਿੜਕ ਦਿੱਤਾ, ਜਿਸ ਉਪਰੰਤ ਬੱਚਾ ਨਾਰਾਜ਼ ਹੋ ਕੇ ਘਰੋਂ ਦੌੜ ਗਿਆ। ਵਾਰਡ ਨੰਬਰ 27 ਨਿਊ ਦੀਪ ਨਗਰ ਦਾ ਰਹਿਣ ਵਾਲਾ 8 ਸਾਲ ਦਾ ਅਮਨ ਗੋਕੁਲ ਨਗਰ ਦੇ ਇਕ ਸਰਕਾਰੀ ਸਕੂਲ ਵਿਚ ਤੀਜੀ ਜਮਾਤ ਦਾ ਵਿਦਿਆਰਥੀ ਹੈ। 3 ਦਿਨਾਂ ਤੋਂ ਲਾਪਤਾ ਹੈ ਅਤੇ ਮਾਂ ਦਾ ਘਰ ਵਿਚ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿਤਾ ਉਸ ਦੀ ਭਾਲ ਕਰ ਰਿਹਾ ਹੈ।

Boy goes missing in Show Low | Latest News | wmicentral.com


ਉਸ ਨੇ ਥਾਣਾ ਮਾਡਲ ਟਾਊਨ ਵਿਚ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਹੈ। ਬੱਚੇ ਦੀ ਲੋਕੇਸ਼ਨ ਟਰੇਸ ਕਰਨ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਹਰਪ੍ਰੇਮ ਸਿੰਘ ਅਤੇ ਚੌਕੀ ਇੰਚਾਰਜ ਰਜਿੰਦਰ ਸਿੰਘ ਖੁਦ ਬੱਚੇ ਦੇ ਘਰ ਪੁੱਜੇ। ਉਨ੍ਹਾਂ ਕਿਹਾ ਕਿ ਬੱਚੇ ਦੀ ਫੋਟੋ ਹਰ ਥਾਂ ਭੇਜ ਦਿੱਤੀ ਹੈ।

ਪਰਿਵਾਰ ਨੇ ਸੀਸੀਟੀਵੀ ਵੀਡੀਓ ਵੀ ਦਿੱਤੀ ਹੈ, ਜਿਸ ਵਿਚ ਬੱਚਾ ਪਿੱਠੂ ਬੈਗ ਲੈ ਕੇ ਜਾ ਰਿਹਾ ਹੈ। ਉਹ ਗਲੀ ਦੇ ਮੋੜ ਤੱਕ ਜਾਂਦਾ ਦਿਖਾਈ ਦਿੰਦਾ ਹੈ। ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ।