ਹੁਸ਼ਿਆਰਪੁਰ : ਸਕੂਟੀ ‘ਤੇ ਜਾਂਦੀ ਕੁੜੀ ਨੂੰ ਆਵਾਰਾ ਮੁੰਡੇ ਨੇ ਧੱਕਾ ਮਾਰ ਕੇ ਸੁੱਟਿਆ, ਗੰਭੀਰ ਸੱਟਾਂ ਲੱਗਣ ਕਾਰਨ ਜਲੰਧਰ ਦੇ ਕੈਪੀਟਲ ਹਸਪਤਾਲ ‘ਚ ਮੌਤ

0
1978

ਹੁਸ਼ਿਆਰਪੁਰ| ਹੁਸ਼ਿਆਰਪੁਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਲੜਕੇ ਵਲੋਂ ਲੜਕੀ ਦੀ ਸਕੂਟੀ ਨੂੰ ਟੱਕਰ ਮਾਰਨ ਦੌਰਾਨ ਲੜਕੀ ਦੀ ਮੌਤ ਹੋ ਗਈ। ਇਹ ਲੜਕਾ ਕਈ ਦਿਨਾਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਘਟਨਾ ਹਾਜੀਪੁਰ ਬਲਾਕ ਦੇ ਪਿੰਡ ਦੀ ਹੈ।

ਜਾਣਕਾਰੀ ਅਨੁਸਾਰ ਹਾਜੀਪੁਰ ਬਲਾਕ ਦੇ ਪਿੰਡ ਸਿਬੋਚੱਕ ਦੀ 23 ਸਾਲਾ ਪਵਨ ਕੁਮਾਰੀ ਆਪਣੀ ਸਕੂਟਰੀ ‘ਤੇ ਨਿੱਜੀ ਕੰਮ ਲਈ ਆਸਪੁਰ ਨਹਿਰ ਦੀ ਕੱਚੀ ਸੜਕ ‘ਤੇ ਪੈਂਦੇ ਪਿੰਡ ਗੱਗੜ ਨੂੰ ਜਾ ਰਹੀ ਸੀ। ਇਸੇ ਪਿੰਡ ਦਾ ਰਹਿਣ ਵਾਲਾ ਮਨਿੰਦਰ ਸਿੰਘ ਮੋਟਰਸਾਈਕਲ ’ਤੇ ਲੜਕੀ ਦਾ ਪਿੱਛਾ ਕਰ ਰਿਹਾ ਸੀ, ਉਸ ਨੇ ਅੱਗੇ ਆ ਕੇ ਲੜਕੀ ਦੀ ਸਕੂਟੀ ਰੋਕੀ ਅਤੇ ਉਸ ਨੂੰ ਧੱਕਾ ਦੇ ਕੇ ਜ਼ਮੀਨ ‘ਤੇ ਸੁੱਟ ਦਿੱਤਾ।

ਜਿਸ ਨਾਲ ਉਸਦੇ ਕਾਫੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ‘ਤੇ ਪੱਥਰ ਨਾਲ ਕਈ ਵਾਰ ਵੀ ਕੀਤੇ। ਹਾਜੀਪੁਰ ਥਾਣੇ ਦੀ ਐਸਐਚਓ ਅਮਰਜੀਤ ਕੌਰ ਨੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲੜਕੀ ਨੂੰ ਇਲਾਜ ਲਈ ਕੈਪੀਟਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ| ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲੜਕਾ ਲੜਕੀ ਨੂੰ ਬਹੁਤ ਤੰਗ ਕਰਦਾ ਸੀ। ਇਸ ਘਟਨਾ ਦੇ ਦੋਸ਼ੀ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਬੀਤੀ ਰਾਤ ਲੜਕੀ ਦੀ ਲਾਸ਼ ਨੂੰ ਥਾਣੇ ‘ਚ ਰੱਖ ਕੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ-ਪੜਤਾਲ ਕਰ ਰਹੇ ਹਨ।