ਖੌਫਨਾਕ : ਪਤਨੀ ਤੇ 4 ਬੱਚਿਆਂ ਦੀ ਹੱਤਿਆ ਤੋਂ ਬਾਅਦ ਖੁਦ ਵੀ ਦਿੱਤੀ ਜਾਨ, ਲਾਇਆ ਫਾਹਾ

0
371

ਤਾਮਿਲਨਾਡੂ | ਚੇਂਗਮ ਤਾਲੁਕ ਵਿਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਸਮੇਤ ਚਾਰ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਘਰ ਵਿਚ ਖੁ਼ਦਕੁਸ਼ੀ ਕਰ ਲਈ। ਇਕ ਧੀ ਜਿਸ ਦੀ ਉਮਰ ਕਰੀਬ 9 ਸਾਲ ਹੈ, ਨੂੰ ਸੱਟਾਂ ਕਾਰਨ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਗੁਆਂਢੀਆਂ ਨੂੰ ਸ਼ੱਕ ਪੈਣ ‘ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਵਿਅਕਤੀ ਦੀ ਪਛਾਣ 45 ਸਾਲਾ ਪਲਾਨੀਸਾਮੀ ਵਜੋਂ ਹੋਈ। ਇਹ ਵਿਅਕਤੀ ਤਾਮਿਲਨਾਡੂ ਜ਼ਿਲੇ ਦੇ ਚੇਂਗਮ ਨੇੜੇ ਖੇਤੀਬਾੜੀ ਮਜ਼ਦੂਰ ਸੀ। ਪੁਲਿਸ ਨੇ ਪਲਾਨੀਸਾਮੀ ਨੂੰ ਛੱਤ ਨਾਲ ਲਟਕਦਾ ਪਾਇਆ, ਜਦਕਿ ਉਨ੍ਹਾਂ ਦੀ 37 ਸਾਲਾ ਪਤਨੀ, 3 ਬੇਟੀਆਂ ਅਤੇ ਇਕ ਬੇਟਾ ਮ੍ਰਿਤਕ ਪਾਇਆ ਗਿਆ।