ਤੁਹਾਡੀ ਸਕਿਨ ਲਈ ਖਤਰਨਾਕ ਹੋ ਸਕਦੇ ਨੇ ਹੋਲੀ ਦੇ ਰੰਗ, ਇਨ੍ਹਾਂ ਗੱਲਾਂ ਦਾ ਰੱਖੋੋ ਖਾਸ ਧਿਆਨ

0
1174

ਨਿਊਜ਼ ਡੈਸਕ| ਹੋਲੀ ਰੰਗਾਂ ਅਤੇ ਉਤਸ਼ਾਹ ਦਾ ਤਿਉਹਾਰ ਹੈ ਪਰ ਕਈ ਵਾਰ ਗਲਤੀ ਜਾਂ ਅਣਗਹਿਲੀ ਕਾਰਨ ਰੰਗਾਂ ਦੇ ਇਸ ਤਿਉਹਾਰ ਵਾਲੇ ਦਿਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਸਤੀ ਕਰਨ ਲਈ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਚਮੜੀ ਨੂੰ ਖਰਾਬ ਕਰ ਸਕਦੀ ਹੈ।

ਸਿਹਤ ਮਾਹਿਰਾਂ ਅਨੁਸਾਰ ਕੈਮੀਕਲ ਯੁਕਤ ਰੰਗਾਂ ਨਾਲ ਚਮੜੀ ‘ਤੇ ਐਲਰਜੀ, ਖੁਸ਼ਕੀ, ਧੱਬੇ, ਜਲਣ, ਖਾਰਸ਼, ਲਾਲ ਨਿਸ਼ਾਨ ਅਤੇ ਮੁਹਾਸੇ ਹੋ ਸਕਦੇ ਹਨ। ਅਜਿਹੇ ‘ਚ ਹੋਲੀ ਦੇ ਰੰਗਾਂ ਤੋਂ ਆਪਣੀ ਚਮੜੀ ਦੀ ਸਿਹਤ ਨੂੰ ਬਚਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਆਓ ਜਾਣਦੇ ਹਾਂ ਇਸ ਬਾਰੇ-

ਰੰਗ ਦੀ ਵਰਤੋਂ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ-
ਰਸਾਇਣਕ ਰੰਗਾਂ ਦੀ ਬਜਾਏ ਹਰਬਲ ਅਤੇ ਚੰਗੀ ਗੁਣਵੱਤਾ ਵਾਲੇ ਰੰਗਾਂ ਦੀ ਵਰਤੋਂ ਕਰੋ।
ਪੱਕੇ ਰੰਗਾਂ ਦੀ ਵਰਤੋਂ ਨਾ ਕਰੋ।
ਪਾਣੀ ਵਿੱਚ ਘੁਲਣਸ਼ੀਲ ਰੰਗਾਂ ਦੀ ਵਰਤੋਂ ਕਰੋ।
ਵਾਲਾਂ ‘ਤੇ ਰੰਗ ਨਾ ਲਗਾਓ। ਇਸ ਨਾਲ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ ਅਤੇ ਵਾਲ ਝੜਨ ਦੀ ਸੰਭਾਵਨਾ ਵਧ ਜਾਂਦੀ ਹੈ।
ਚਮਕਦਾਰ ਸੁੱਕੇ ਰੰਗਾਂ ਤੋਂ ਦੂਰ ਰਹੋ। ਕਿਉਂਂਕਿ ਰੰਗ ਨੂੰ ਚਮਕਦਾਰ ਬਣਾਉਣ ਲਈ ਗਲਾਸ (ਕੱਚ) ਪਾਊਡਰ ਨੂੰ ਮਿਲਾ ਦਿੱਤਾ ਜਾਂਦਾ ਹੈ, ਜਦੋਂ ਇਸ ਤਰ੍ਹਾਂ ਦਾ ਰੰਗ ਚਿਹਰੇ ‘ਤੇ ਲਗਾਇਆ ਜਾਂਦਾ ਹੈ ਤਾਂ ਚਮੜੀ ਕੱਟ ਜਾਂਦੀ ਹੈ ਜਾਂ ਅੱਖਾਂ ਖਰਾਬ ਹੋ ਜਾਂਦੀਆਂ ਹਨ।
ਰੰਗਾਂ ਨਾਲ ਖੇਡਣ ਤੋਂ ਬਾਅਦ ਸਾਬਣ ਦੀ ਵਰਤੋਂ ਕਰਨ ਨਾਲ ਤੁਹਾਡੀ ਚਮੜੀ ਖੁਸ਼ਕ ਵੀ ਹੋ ਸਕਦੀ ਹੈ। ਅਜਿਹੇ ‘ਚ ਹੋਲੀ ਤੋਂ ਬਾਅਦ ਉਬਟਨ ਲਗਾ ਕੇ ਰੰਗ ਉਤਾਰੋ ਅਤੇ ਚਮੜੀ ਦੀ ਨਮੀ ਨੂੰ ਵੀ ਬਰਕਰਾਰ ਰੱਖੋ।