ਇਨਕਮ ਟੈਕਸ ਵਿਭਾਗ ਦਾ ਇਤਿਹਾਸਕ ਛਾਪਾ, ਇੱਤਰ ਵਪਾਰੀ ਤੋਂ ਬਰਾਮਦ ਕੀਤੇ 150 ਕਰੋੜ ਰੁਪਏ, ਕੈਸ਼ ਗਿਣਨ ਲਈ ਮੰਗਵਾਉਣੀਆਂ ਪਈਆਂ 3 ਮਸ਼ੀਨਾਂ

0
1819

ਯੂ.ਪੀ. | ਕਾਨਪੁਰ ‘ਚ ਜਦੋਂ ਟੈਕਸ ਚੋਰੀ ਦੇ ਮਾਮਲੇ ‘ਚ ਇਕ ਵੱਡੇ ਕਾਰੋਬਾਰੀ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਤਾਂ 150 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਕੈਸ਼ ਇੰਨਾ ਜ਼ਿਆਦਾ ਸੀ ਕਿ ਨੋਟ ਗਿਣਨ ਲਈ ਤਿੰਨ ਮਸ਼ੀਨਾਂ ਮੰਗਵਾਉਣੀਆਂ ਪਈਆਂ।

ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। Central Board of Indirect Taxes and Customs ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਜ਼ਬਤੀ ਹੈ।

ਵਿਭਾਗ ਨੇ ਪਰਫਿਊਮ ਦੇ ਕਾਰੋਬਾਰ ਨਾਲ ਜੁੜੇ ਕਾਨਪੁਰ ਦੇ ਵਪਾਰੀ ਪਿਯੂਸ਼ ਜੈਨ ਦੇ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਤਾਂ 150 ਕਰੋੜ ਰੁਪਏ ਬਰਾਮਦ ਹੋਏ।

ਆਨੰਦਪੁਰੀ ਦੇ ਰਹਿਣ ਵਾਲੇ ਪਰਫਿਊਮ ਵਪਾਰੀ ਪਿਯੂਸ਼ ਜੈਨ ਦੇ ਘਰ ਦੇ ਬਾਹਰ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ। ਪੂਰੇ ਇਲਾਕੇ ਦੇ ਲੋਕ ਜਿੱਥੇ ਪਰਫਿਊਮ ਵਪਾਰੀ ਦਾ ਘਰ ਹੈ, ਉਸ ਗਲੀ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਹਨ।

ਸਵੇਰ ਤੋਂ ਹੀ ਬਕਸੇ ਕੈਸ਼ ਨਾਲ ਭਰ ਕੇ ਲੋਡਰ ਵਿੱਚ ਲਿਆਂਦੇ ਜਾ ਰਹੇ ਹਨ। ਪੁਲਿਸ ਅਨੁਸਾਰ ਹੁਣ ਤਕ ਕਰੀਬ 50 ਪੇਟੀਆਂ ਇੱਥੇ ਲਿਆਂਦੀਆਂ ਜਾ ਚੁੱਕੀਆਂ ਹਨ।