ਹਿਮਾਚਲ : ਨਦੀ ‘ਚ ਕਾਰ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ, ਬੱਚੀ ਲਾਪਤਾ

0
820

ਸ਼ਿਮਲਾ, 23 ਅਗਸਤ | ਹਿਮਾਚਲ ਪ੍ਰਦੇਸ਼ ਦੀ ਪੱਬਰ ਨਦੀ ‘ਚ ਕਾਰ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਲਾਪਤਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੇ ਕੱਲ੍ਹ ਦੇਰ ਸ਼ਾਮ ਐਂਟੀ ‘ਚ ਭਲੂ ਕਿਆਰੀ ਗੇਲੀ ਪ੍ਰੋਜੈਕਟ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਸੁਸ਼ੀਲ (29) ਪੁੱਤਰ ਸਾਹਬੂ ਰਾਮ ਅਤੇ ਮਮਤਾ ਪਤਨੀ ਸੁਸ਼ੀਲ (27) ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਪਤਾ ਬੱਚੇ ਦੀ ਭਾਲ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ। ਅੱਧੀ ਰਾਤ ਨੂੰ ਹਨੇਰਾ ਹੋਣ ਤੋਂ ਬਾਅਦ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ।ਲਾਪਤਾ ਬੱਚੀ ਦੀ ਭਾਲ ਅੱਜ ਸਵੇਰ ਤੋਂ ਫਿਰ ਜਾਰੀ ਹੈ।
ਪੁਲਿਸ ਅਨੁਸਾਰ ਐਚਪੀ-10-9397 ਨੰਬਰ ਦੀ ਗੱਡੀ ਪੱਬਰ ਨਦੀ ਵਿੱਚ ਜਾ ਡਿੱਗੀ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਕਾਰ ਵਿੱਚ 3 ਲੋਕ ਸਵਾਰ ਦੱਸੇ ਜਾ ਰਹੇ ਹਨ।