ਚੰਡੀਗੜ੍ਹ/ਸੋਲਨ | ਹਿਮਾਚਲ ਚੋਣਾਂ ਦੇ ਨਤੀਜੇ ਕਾਂਗਰਸ ਲਈ ਸੰਜੀਵਨੀ ਬੂਟੀ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿਮਾਚਲ ਚ ਮਿਲ ਰਹੇ ਬਹੁਤ ਤੋਂ ਬਾਅਦ ਪੂਰੇ ਮੁਲਕ ਦੇ ਕਾਂਗਰਸੀ ਜਸ਼ਨ ਮਨਾ ਰਹੇ ਹਨ। ਹਿਮਾਚਲ ਚੋਣਾਂ ਵਿੱਚ ਸਹੁਰਾ ਤੇ ਜਵਾਈ ਦਾ ਇੱਕ ਦਿਲਚਸਪ ਮੁਕਾਬਲਾ ਵੀ ਵੇਖਣ ਨੂੰ ਮਿਲਿਆ ਹੈ। ਸੋਲਨ ਸੀਟ ਤੇ ਮੁੜ ਕਾਂਗਰਸੀ ਸਹੁਰੇ ਨੇ ਬੀਜੇਪੀ ਵਾਲੇ ਜਵਾਈ ਨੂੰ ਹਰਾ ਦਿੱਤਾ ਹੈ।
ਸੋਲਨ ਸੀਟ ‘ਤੇ ਪਿਛਲੀ ਵਾਰ ਵਾਂਗ ਮੁਕਾਬਲਾ ਸਹੁਰਾ ਤੇ ਜਵਾਈ ਵਿਚਾਲੇ ਸੀ। ਵਿਧਾਇਕ ਸਹੁਰਾ ਡਾ. ਧਨੀਰਾਮ ਸ਼ਾਂਡਿਲ ਨੂੰ ਇਸ ਵਾਰ ਵੀ ਟਿਕਟ ਦਿੱਤਾ ਸੀ। ਇਸੇ ਤਰ੍ਹਾਂ ਭਾਜਪਾ ਦੇ ਧਨੀਰਾਮ ਦੇ ਜਵਾਈ ਡਾ. ਰਾਜੇਸ਼ ਕਸ਼ਯਪ ਨੂੰ ਚੋਣ ਮੈਦਾਨ ‘ਚ ਖੜ੍ਹਾ ਕੀਤਾ ਹੈ। ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਸਹੁਰੇ ਨੇ ਜਵਾਈ ਨੂੰ 641 ਵੋਟਾਂ ਤੋਂ ਹਰਾਇਆ ਸੀ। ਇਸ ਵਾਰ ਵੀ ਸਹੁਰੇ ਨੇ ਜਵਾਈ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ।
ਕਾਗਜ਼ ਭਰਨ ਵੇਲੇ ਧਨੀਰਾਮ ਸ਼ਾਂਡਿਲ ਨੇ ਕਿਹਾ ਸੀ ਕਿ ਅਸ਼ੀਰਵਾਦ ਲੋਕਾਂ ਨੇ ਦੇਣਾ ਹੈ। ਇਹ ਧਰਮਯੁੱਧ ਹੈ ਅਤੇ ਇਸ ਵਿੱਚ ਰਿਸ਼ਤੇਦਾਰੀ ਨਹੀਂ ਵੇਖੀ ਜਾਂਦੀ।
ਬੀਜੇਪੀ ਉਮੀਦਵਾਰ ਡਾ. ਰਾਜੇਸ਼ ਕਸ਼ਯਪ ਨੇ ਕਿਹਾ ਸੀ ਕਿ ਉਹ ਸਹੁਰੇ ਤੋਂ ਜਿੱਤ ਦਾ ਅਸ਼ੀਰਵਾਦ ਲੈਣਗੇ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ।