ਅੰਮ੍ਰਿਤਸਰ ‘ਚ 28 ਕਰੋੜ ਦੀ ਹੈਰੋਇਨ ਜ਼ਬਤ, ਪਿਓ-ਪੁੱਤ ਗ੍ਰਿਫਤਾਰ

0
481

ਅੰਮ੍ਰਿਤਸਰ | ਕਮਿਸ਼ਨਰੇਟ ਪੁਲਿਸ ਨੇ ਪਿਓ-ਪੁੱਤ ਨੂੰ 28 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਕੋਲੋਂ ਕਰੀਬ 4.50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਸ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਖੇਪ ਅੰਮ੍ਰਿਤਸਰ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਜ਼ਬਤ ਕੀਤੀ ਹੈ। ਦੋਵੇਂ ਦੋਸ਼ੀ ਪਿਓ-ਪੁੱਤ ਹੈਰੋਇਨ ਦੀ ਖੇਪ ਕਾਰ ‘ਚ ਬੈਠੇ ਕਿਸੇ ਹੋਰ ਤਸਕਰ ਨੂੰ ਦੇਣ ਜਾ ਰਹੇ ਸਨ ਪਰ ਪੁਲਸ ਨੂੰ ਸੂਚਨਾ ਮਿਲ ਗਈ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਇਲਾਕੇ ‘ਚ ਨਾਕਾ ਲਾਇਆ, ਜਿਵੇਂ ਹੀ ਚਿੱਟੇ ਰੰਗ ਦੀ ਵਰਨਾ ਨਾਕੇ ’ਤੇ ਪੁੱਜੀ ਤਾਂ ਉਸ ਨੂੰ ਰੋਕ ਲਿਆ ਗਿਆ।

4 ਕਿਲੋ ਹੈਰੋਇਨ ਬਰਾਮਦ
ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਰੱਖੀ 4 ਕਿਲੋ ਹੈਰੋਇਨ ਬਰਾਮਦ ਹੋਈ। ਹੈਰੋਇਨ ਦੀ ਖੇਪ 4 ਪੈਕੇਟਾਂ ਵਿੱਚ ਸੀ। ਮੁਲਜ਼ਮ ਇਸ ਨੂੰ ਅੱਗੇ ਕਿਸੇ ਅਣਪਛਾਤੇ ਵਿਅਕਤੀ ਕੋਲ ਪਹੁੰਚਾਉਣ ਜਾ ਰਹੇ ਸਨ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 4.50 ਲੱਖ ਰੁਪਏ ਬਰਾਮਦ ਹੋਏ। ਮੁਲਜ਼ਮਾਂ ਨੇ ਦੱਸਿਆ ਕਿ ਉਹ ਨਸ਼ਾ ਵੇਚ ਕੇ ਇਹ ਪੈਸੇ ਇਕੱਠੇ ਕਰਦੇ ਸਨ।