ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਪਿਕਅੱਪ ਗੱਡੀ ਦੀ ਜ਼ਬਰਦਸਤ ਟੱਕਰ, 4 ਲੋਕ ਜ਼ਖਮੀ

0
542

ਗੁਰਦਾਸਪੁਰ, 21 ਅਕਤੂਬਰ | ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਹਿਆਤ ‘ਚ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਸਕੂਲ ਵੈਨ ਅਤੇ ਪਿਕਅੱਪ ਗੱਡੀ ‘ਚ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਪਿਕਅਪ ਗੱਡੀ ਸੜਕ ‘ਤੇ ਪਲਟ ਗਈ ਅਤੇ ਗੱਡੀ ‘ਚ ਸਵਾਰ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਸਕੂਲ ਵੈਨ ‘ਚ ਬੱਚੇ ਵੀ ਸਵਾਰ ਸਨ, ਜੋ ਵਾਲ-ਵਾਲ ਬਚੇ।