ਦਿਲ ਦਹਿਲ ਦੇਣ ਵਾਲੀ ਘਟਨਾ ! ਮੋਬਾਇਲ ਫਟਣ ਕਾਰਨ ਬਜ਼ੁਰਗ ਦੇ ਸਿਰ ਤੇ ਛਾਤੀ ਦੇ ਹੋਏ ਟੁੱਕੜੇ

0
446

ਮੱਧ ਪ੍ਰਦੇਸ਼ | ਉਜੈਨ ਤੋਂ 40 ਕਿਲੋਮੀਟਰ ਦੂਰ ਬਦਨਗਰ ‘ਚ ਸੋਮਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਡਾਇਵਰਸ਼ਨ ਰੋਡ ‘ਤੇ ਰਹਿਣ ਵਾਲਾ 68 ਸਾਲਾ ਦਯਾਰਾਮ ਬੜੌਦ ਘਰ ‘ਚ ਚਾਰਜ ਹੋ ਰਹੇ ਮੋਬਾਈਲ ‘ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਉਸ ‘ਚ ਧਮਾਕਾ ਹੋਇਆ, ਜਿਸ ਕਾਰਨ ਬਜ਼ੁਰਗ ਦੇ ਸਿਰ ਤੋਂ ਲੈ ਕੇ ਛਾਤੀ ਤੱਕ ਦੇ ਟੁਕੜੇ ਹੋ ਗਏ।

ਮੌਕੇ ਤੋਂ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਓਪੋ ਕੰਪਨੀ ਦਾ ਸਿਰਫ ਇੱਕ ਫੋਨ ਬੁਰੀ ਤਰ੍ਹਾਂ ਖਰਾਬ ਪਾਇਆ ਗਿਆ। ਪੁਲਿਸ ਨੇ ਮੋਬਾਈਲ ਦੇ ਟੁਕੜੇ ਜ਼ਬਤ ਕਰ ਕੇ ਜਾਂਚ ਲਈ ਭੇਜ ਦਿੱਤੇ ਹਨ। ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਉਹ ਚਾਰਜਿੰਗ ਹਾਲਤ ‘ਚ ਆਪਣੇ ਮੋਬਾਈਲ ‘ਤੇ ਗੱਲ ਕਰ ਰਿਹਾ ਸੀ, ਜਿਸ ਦੌਰਾਨ ਉਹ ਮੋਬਾਈਲ ਧਮਾਕੇ ਦੀ ਲਪੇਟ ‘ਚ ਆ ਗਿਆ।

ਦਯਾਰਾਮ ਨੇ ਸੋਮਵਾਰ ਨੂੰ ਗਾਮੀ ਦੇ ਪ੍ਰੋਗਰਾਮ ਲਈ ਆਪਣੇ ਦੋਸਤ ਦਿਨੇਸ਼ ਚਾਵੜਾ ਨਾਲ ਇੰਦੌਰ ਜਾਣਾ ਸੀ। ਦਿਨੇਸ਼ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਉਸ ਲਈ ਇੰਦੌਰ ਦੀ ਟਿਕਟ ਵੀ ਲੈ ਲਈ। ਜਦੋਂ ਉਹ ਕਾਫੀ ਦੇਰ ਤੱਕ ਸਟੇਸ਼ਨ ਨਹੀਂ ਪਹੁੰਚਿਆ ਤਾਂ ਦਿਨੇਸ਼ ਨੇ ਉਸ ਨੂੰ ਫੋਨ ਕੀਤਾ। ਕਾਲ ਰਿਸੀਵ ਹੁੰਦੇ ਹੀ ਮੋਬਾਇਲ ਸਵਿੱਚ ਆਫ ਹੋ ਗਿਆ। ਇਸ ਤੋਂ ਬਾਅਦ ਮੋਬਾਈਲ ਬੰਦ ਆਉਂਦਾ ਰਿਹਾ, ਜਿਸ ਤੋਂ ਬਾਅਦ ਦਿਨੇਸ਼ ਉਸ ਨੂੰ ਦੇਖਣ ਲਈ ਖੇਤ ਪਹੁੰਚਿਆ ਤਾਂ ਉੱਥੇ ਦਾ ਨਜ਼ਾਰਾ ਦੇਖ ਕੇ ਉਹ ਦੰਗ ਰਹਿ ਗਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸਟੇਸ਼ਨ ਇੰਚਾਰਜ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਮੋਬਾਈਲ ਬਲਾਸਟ ਹੋਣ ਕਾਰਨ ਬਜ਼ੁਰਗ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਲਾਸ਼ ਦਾ ਪੀਐਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਬਜ਼ੁਰਗ ਖੇਤੀ ਦਾ ਕੰਮ ਕਰਦੇ ਸਨ। ਪਤਨੀ ਦੀ ਮੌਤ ਤੋਂ ਬਾਅਦ ਉਹ ਬੱਚਿਆਂ ਨਾਲ ਸੰਪਰਕ ਨਹੀਂ ਕਰ ਸਕਿਆ, ਜਿਸ ਕਾਰਨ ਉਹ ਖੇਤ ‘ਚ ਬਣੇ ਕਮਰੇ ‘ਚ ਇਕੱਲਾ ਰਹਿੰਦਾ ਸੀ।