ਬਜ਼ੁਰਗ ਨੂੰ ਕਿਹਾ- ਜ਼ਮਾਨਾ ਖਰਾਬ ਹੈ ਸੋਨੇ ਦੀਆਂ ਚੂੜੀਆਂ ਲਾਹ ਕੇ ਸਾਂਭ ਲਓ, ਔਰਤ ਨੇ ਜਿਵੇਂ ਹੀ ਉਤਾਰੀਆਂ ਸ਼ਾਤਰ ਠੱਗ ਲੈ ਕੇ ਭੱਜਿਆ

0
1092

ਸੰਗਰੂਰ। ਚੋਰਾਂ ਨੇ ਲੁੱਟ-ਖੋਹ ਦੀਆਂ ਵੱਖ-ਵੱਖ ਤਰਕੀਬਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਫਿਲਮੀ ਤਰੀਕੇ ਨਾਲ ਸੰਗਰੂਰ ‘ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਚੋਰ ਨਾ ਤਾਂ ਔਰਤ ਨੂੰ ਲੁੱਟਦਾ ਹੈ ਅਤੇ ਨਾ ਹੀ ਕੋਈ ਖਿੱਚਾਤਾਣੀ ਹੈ।

ਮਾਮਲਾ ਸੰਗਰੂਰ ਦਾ ਹੈ, ਜਿੱਥੇ ਤਿੰਨ ਵਿਅਕਤੀ ਇਕ ਔਰਤ ਕੋਲ ਆਏ। ਉਨ੍ਹਾਂ ਨੇ ਉਸ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤੁਸੀਂ ਆਪਣੀਆਂ ਸੋਨੇ ਦੀਆਂ ਚੂੜੀਆਂ ਦਾ ਧਿਆਨ ਰੱਖੋ, ਅੱਜ ਇਥੇ ਚੋਰੀਆਂ ਹੋ ਰਹੀਆਂ ਹਨ। ਇਸ ਤੋਂ ਬਾਅਦ ਔਰਤ ਨੇ ਉਨ੍ਹਾਂ ਤੋਂ ਇਕ ਕਾਗਜ਼ ਦਾ ਟੁਕੜਾ ਲਿਆ ਅਤੇ ਚੂੜੀਆਂ ਨੂੰ ਲਾ ਕੇ ਉਸ ‘ਚ ਰੱਖ ਲਿਆ।

ਇਸੇ ਦੌਰਾਨ ਉਨ੍ਹਾਂ ਚੋਂ ਇਕ ਅਪਰਾਧੀ ਨੇ ਫਿਲਮੀ ਅੰਦਾਜ਼ ਵਿਚ ਇਹ ਵੀ ਕਿਹਾ ਕਿ ਚੋਰੀਆਂ ਬਹੁਤ ਹੋ ਰਹੀਆਂ ਹਨ, ਉਹ ਆਪਣੀ ਚੇਨ ਲਾਹ ਕੇ ਵੀ ਰੱਖ ਲਵੇ। ਔਰਤ ਨੇ ਜਿਵੇਂ ਚੇਨ ਲਾਉਣ ਵੇਲੇ ਸੋਨੇ ਦੀਆਂ ਚੂੜੀਆਂ ਵਾਲਾ ਕਾਗਜ਼ ਦਾ ਟੁਕੜਾ ਉਨ੍ਹਾਂ ਦੇ ਹੱਥ ਚ ਰੱਖਿਆ ਤਾਂ ਉਹ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਲੈ ਕੇ ਭੱਜਣ ਦੇ ਵਿਚ ਸਫ਼ਲ ਰਹੇ। ਉਕਤ ਪੀੜਤ ਔਰਤ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ।

ਪੁਲਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਆ ਗਈ ਹੈ। ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਅਤੇ ਚੋਰਾਂ ਨੇ ਫਿਲਮੀ ਸਟਾਈਲ ‘ਚ ਚੋਰੀ ਕੀਤੀ ਹੈ।