ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਪੁੱਜਣ ‘ਤੇ ਹਰਸਿਮਰਤ ਬਾਦਲ ਬੋਲੇ- ਰਾਹੁਲ ਇਹ ਜ਼ਰੂਰ ਯਾਦ ਰੱਖਣ ਕਿ ਉਨ੍ਹਾਂ ਦੀ ਦਾਦੀ ਨੇ ਇਥੇ ਕੀ ਕੀਤਾ ਸੀ

0
2201

ਅੰਮ੍ਰਿਤਸਰ, 2 ਅਕਤੂਬਰ| ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ। ਇਸੇ ਵਿਚਾਲੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵੀ ਅੱਜ ਸ੍ਰੀ ਦਰਬਾਰ ਸਾਹਿਬ ਹੀ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਅਤੇ ਸੇਵਾ ਕਰਨ ਸਬੰਧੀ ਸਵਾਲ ‘ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਗੁਰੂ ਰਾਮਦਾਸ ਦਾ ਦਰ ਹੈ, ਚਾਰੇ ਵਰਨਾ ਦਾ ਸਾਂਝਾ ਹੈ, ਜਿਥੇ ਹਰ ਕੋਈ ਨਤਮਸਤਕ ਹੋਣ ਆਉਂਦਾ ਹੈ।

ਬਾਕੀ ਅੱਜ ਪੰਜਾਬ ਵਿਚ ਰਾਹੁਲ ਗਾਂਧੀ ਅਤੇ ਕੇਜਰੀਵਾਲ ਦਾ ਪਹੁੰਚਣਾ ਮਿਲੀਭੁਗਤ ਦਾ ਪ੍ਰਤੀਕ ਹੈ। ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ‘ਤੇ ਉਨ੍ਹਾਂ ਕਿਹਾ ਕਿ ਜੋ ਅੱਜ ਪੰਜਾਬ ਵਿਚ ਨਤਮਸਤਕ ਹੋਣ ਪਹੁੰਚ ਰਹੇ ਹਨ, ਉਹ ਇਹ ਯਾਦ ਕਰ ਲੈਣ ਕਿ ਉਨ੍ਹਾਂ ਦੀ ਦਾਦੀ ਨੇ ਇਥੇ ਕੀ ਕੁਫਰ ਤੋਲਿਆ ਸੀ ਅਤੇ ਪਿਤਾ ਨੇ ਸਿੱਖ ਕੌਮ ‘ਤੇ ਕਿਸ ਤਰ੍ਹਾਂ ਕਹਿਰ ਢਾਹਿਆ ਸੀ।