ਸੇਫ ਸਕੂਲ ਵੈਨ ਅਭਿਆਨ ਤੇ ਸਕੂਲੀ ਵਾਹਨਾਂ ਦੀ ਚੈਕਿੰਗ ਪੁਲਸ ਪ੍ਰਸ਼ਾਸਨ ਦਾ ਸ਼ਲਾਘਾਯੋਗ ਕਦਮ: ਹਰਮਿੰਦਰ ਸਿੰਘ ਗਿੱਲ

    0
    366

    ਬਾਬਾ ਬਕਾਲਾ. ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੇਫ ਸਕੂਲ ਵੈਨ ਅਭਿਆਨ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਣਾ ਸ਼ਲਾਘਾਯੋਗ ਕਦਮ ਹੈ। ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੰਡਮ ਸਕੂਲੀ ਤੇ ਹੋਰਨਾਂ ਵਾਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਇਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਹ ਵਿਚਾਰ ਸਮਾਜ ਸੇਵਕ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਪ੍ਰਗਟ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਪੁਲਸ ਆਪਣੇ ਇਸ ਅਭਿਆਨ ਨੂੰ ਰੋਜਾਨਾ ਜਾਰੀ ਰੱਖੇ ਤਾਂ ਜੋ ਸਾਡੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਕੰਡਮ ਅਤੇ ਅਧੂਰੀਆਂ ਸਹੂਲਤਾਂ ਦੇ ਮਾਲਕ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ।

    ਇਸ ਦੌਰਾਨ ਤਰਸੇਮ ਸਿੰਘ ਖਾਲਸਾ, ਹਰਪ੍ਰੀਤ ਸਿੰਘ, ਰਾਜਬੀਰ ਸਿੰਘ ਬੱਗਾ, ਸੰਦੀਪ ਸਿੰਘ,ਅਵਤਾਰ ਸਿੰਘ ਕਾਲੇਕੇ, ਰਾਵਲਪ੍ਰੀਤ ਸਿੰਘ ਗਿੱਲ ਬਿਆਸ, ਮਨਜੀਤ ਸਿੰਘ ਕਾਲੇਕੇ, ਸਾਹਿਲਪ੍ਰੀਤ ਸਿੰਘ, ਗੁਰਬੀਰ ਸਿੰਘ, ਡਾ. ਸੁਖਚੈਨ ਸਿੰਘ ਸੁੱਖ, ਵਿਸ਼ਾਲਦੀਪ ਸਿੰਘ ,ਜਥੇ. ਜੈਮਲ ਸਿੰਘ ਕਾਲੇਕੇ, ਨਿਸ਼ਾਨ ਸਿੰਘ ਅਤੇ ਦਲਜੀਤ ਸਿੰਘ ਆਦਿ ਹਾਜਰ ਸਨ। ਬਿਆਨ ਦੇ ਅਖੀਰ ਵਿੱਚ ਸਾਰੇ ਪਤਵੰਤਿਆਂ ਨੇ ਪੰਜਾਬ ਦੇ ਸਾਰੇ ਸਕੂਲਾਂ ਦੇ ਮੁਖੀਆਂ ਤੋਂ ਅਲਾਵਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੀਆਂ ਕਿਹਾ ਕਿ ਉਹ ਵੀ ਪੁਲਿਸ ਅਤੇ ਪ੍ਰਸ਼ਾਸਨ ਵਾਂਗ ਆਪਣਾ ਫਰਜ ਨਿਭਾਉਣ ਅਤੇ ਸਕੂਲ-ਕਾਲਜਾਂ ਦੀ ਵਿਗੜੀ ਟਰਾਂਸਪੋਰਟ ਸਹੀ ਕਰਨ ਲਈ ਯੋਗ ਉਪਰਾਲਾ ਕਰਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।